Connect with us

Punjab

ਪੰਜਾਬ ‘ਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ,ਵਿਆਹੇ ਪ੍ਰੇਮੀ ਨਾਲ ਸਬੰਧ ਬਣਾਉਣਾ ਬਲਾਤਕਾਰ ਨਹੀਂ

Published

on

ਵਿਆਹੁਤਾ ਨਾਲ ਬਲਾਤਕਾਰ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਟਿੱਪਣੀ ਕੀਤੀ ਕਿ ‘ਪ੍ਰੇਮੀ ਸ਼ਾਦੀਸ਼ੁਦਾ ਹੈ, ਫਿਰ ਵੀ ਔਰਤ ਉਸ ਨਾਲ ਸਬੰਧਾਂ ‘ਚ ਰਹਿੰਦੀ ਹੈ, ਇਸ ਲਈ ਹੁਣ ਵਿਆਹ ਦੇ ਬਹਾਨੇ ਬਲਾਤਕਾਰ ਦੀ ਪਟੀਸ਼ਨ ਸਵੀਕਾਰ ਨਹੀਂ ਕੀਤੀ ਜਾ ਸਕਦੀ।’

ਇਹ ਕਹਿੰਦਿਆਂ ਹਾਈਕੋਰਟ ਨੇ ਜੀਂਦ ਦੀ ਲੜਕੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਫੈਸਲੇ ਨਾਲ ਹਾਈਕੋਰਟ ਦੀਆਂ 2 ਅਹਿਮ ਗੱਲਾਂ

ਹਾਈਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਸ ਮਾਮਲੇ ‘ਚ ਰਿਸ਼ਤੇ ਨੂੰ ਲੈ ਕੇ ਪੀੜਤਾ ਦਾ ਕੋਈ ਵਿਰੋਧ ਨਹੀਂ ਹੈ। ਮੁਲਜ਼ਮ ਵਿਆਹੁਤਾ ਹੋਣ ਦਾ ਪਤਾ ਲੱਗਣ ਦੇ ਬਾਵਜੂਦ ਪੀੜਤਾ ਨੇ ਉਸ ਨਾਲ ਸਰੀਰਕ ਸਬੰਧ ਬਣਾਏ।
ਹਾਈਕੋਰਟ ਨੇ ਇਹ ਵੀ ਦੇਖਿਆ ਕਿ ਜਦੋਂ ਪੀੜਤਾ ਨੂੰ ਪਤਾ ਸੀ ਕਿ ਦੋਸ਼ੀ ਵਿਆਹਿਆ ਹੋਇਆ ਹੈ ਅਤੇ ਉਸ ਨਾਲ ਵਿਆਹ ਨਹੀਂ ਕਰ ਸਕਦਾ ਤਾਂ ਵੀ ਰਿਸ਼ਤਾ ਜਾਰੀ ਰੱਖਣਾ ਪੀੜਤ ਦੇ ਖਿਲਾਫ ਜਾਂਦਾ ਹੈ। ਇਸ ਲਈ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਦਲਿਆ ਨਹੀਂ ਜਾ ਸਕਦਾ।