Connect with us

India

ਕੋਰੋਨਾ ਵਾਇਰਸ ਦੇ ਡਰ ਤੋਂ ਜਰਮਨ ਚਾਂਸਲਰ ਨਾਲ ਗ੍ਰਹਿ ਮੰਤਰੀ ਨੇ ਨਹੀਂ ਮਿਲਾਇਆ ਹੱਥ

Published

on

ਕੋਰੋਨਾ ਵਾਇਰਸ ਦੇ ਕਹਿਰ ਨਾਲ ਦੇਸ਼ ਦੇ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਹ ਜਾਨਲੇਵਾ ਕੋਰੋਨਾ ਵਾਇਰਸ ਹੁਣ ਮਹਾਂਮਾਰੀ ਬਣ ਚੁੱਕਾ ਹੈ। ਲੋਕਾਂ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਡਰ ਇਸ ਕਦਰ ਬੈਠ ਗਿਆ ਹੈ ਕਿ ਲੋਕ ਇਕ ਦੂਸਰੇ ਤੋਂ ਦੂਰੀਆਂ ਬਣਾ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨਾਲ ਹੋਇਆ।

ਦਰਅਸਲ ਇਕ ਮੀਟਿੰਗ ਤੋਂ ਬਾਅਦ ਏਂਜਲਾ ਮਾਰਕਲ ਗ੍ਰਹਿ ਮੰਤਰੀ ਨਾਲ ਹੱਥ ਮਿਲਾਉਣ ਲਈ ਅੱਗੇ ਵਧੀ ਤਾਂ ਗ੍ਰਹਿ ਮੰਤਰੀ ਹੋਸਟਰ ਸੀਹੋਫਰ ਨੇ ਚਾਂਸਲਰ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਤੋਂ ਤੁਰੰਤ ਬਾਅਦ ਏਂਜਲਾ ਮਾਰਕਲ ਨੇ ਆਪਣਾ ਹੱਥ ਵਾਪਸ ਖਿੱਚ ਲਿਆ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵਾਇਰਸ ਦੇ ਡਾਰ ਤੋਂ ਪੰਜਾਬ ਦੇ ਨੌਜਵਾਨ ਜੋ ਚੀਨ ਗਏ ਹੋਏ ਸੀ ਉਹ ਵੀ ਹੁਣ ਭਾਰਤ ਪਰਤਣ ਲੱਗ ਗਏ ਹਨ।

Continue Reading
Click to comment

Leave a Reply

Your email address will not be published. Required fields are marked *