Connect with us

Punjab

ਪਤੀ ਨੇ ਪਤਨੀ ਨੂੰ ਦਿੱਤੀ ਖੌਫ਼ਨਾਕ ਮੌਤ, 2 ਦਿਨ ਤੱਕ ਘਰ ‘ਚ ਹੀ ਲੁਕਾ ਕੇ ਰੱਖੀ ਲਾ+ਸ਼…

Published

on

ਨਾਭਾ: ਗੋਬਿੰਦ ਨਗਰ ਕਲੋਨੀ ਗੇਟ ਨੰਬਰ 40 ਨੇੜੇ ਵਿਆਹੁਤਾ ਜਸਵਿੰਦਰ ਕੌਰ (22) ਦਾ ਉਸ ਦੇ ਪਤੀ ਅਮਨਦੀਪ ਸਿੰਘ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਦੋ ਦਿਨ ਤੱਕ ਕਮਰੇ ਵਿੱਚ ਰੱਖਿਆ। ਜਦੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕੋਤਵਾਲੀ ਵਿੱਚ ਆਪਣੇ ਜਵਾਈ ਅਤੇ ਲੜਕੀ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਤਾਂ ਉਨ੍ਹਾਂ ਦੇ ਮੋਬਾਈਲ ਫੋਨ ਬੰਦ ਸਨ।

ਪੁਲਸ ਨੇ ਘਰ ਜਾ ਕੇ ਦੇਖਿਆ ਤਾਂ ਹੈਰਾਨ ਰਹਿ ਗਏ। ਜਸਵਿੰਦਰ ਕੌਰ ਦੀ ਲਾਸ਼ ਘਰ ਵਿੱਚ ਹੀ ਪਈ ਹੋਈ ਸੀ। ਜਸਵਿੰਦਰ ਕੌਰ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ।