Punjab
ਪਤੀ ਨੇ ਕੈਨੇਡਾ ਜਾ ਕੀਤਾ ਕਾਰਨਾਮਾ, ਮਾਮਲਾ ਪਹੁੰਚਿਆ ਥਾਣੇ

ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਹੀ ਕੈਨੇਡਾ ਗਏ ਪਤੀ ਵੱਲੋਂ ਦੂਜਾ ਵਿਆਹ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਿਸ ਨੇ ਕਥਿਤ ਦੋਸ਼ੀ ਪਤੀ ਲਵਦੀਪ ਸਿੰਘ ਅਤੇ ਸੱਸ ਪਰਮਜੀਤ ਕੌਰ ਵਾਸੀ ਨਿਊ ਦੀਪ ਨਗਰ ਚੂਹੜਪੁਰ ਰੋਡ ਹੈਬੋਵਾਲ ਕਲਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਨਿਕਾ ਮਲਹੋਤਰਾ ਵਾਸੀ ਸੁੰਦਰ ਨਗਰ ਨੇ ਦੱਸਿਆ ਕਿ ਉਸ ਦਾ ਵਿਆਹ ਫਰਵਰੀ 2020 ਵਿੱਚ ਉਕਤ ਮੁਲਜ਼ਮ ਨਾਲ ਹੋਇਆ ਸੀ। ਓਥੇ ਹੀ ਵਿਆਹ ਤੋਂ ਕੁਝ ਸਮੇਂ ਬਾਅਦ ਉਕਤ ਦੋਸ਼ੀ ਨੇ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ 12 ਜੂਨ 2020 ਨੂੰ ਵਿਦੇਸ਼ ਚਲਾ ਗਿਆ। ਪਤੀ ਨੇ ਕੈਨੇਡਾ ਜਾ ਕੇ ਬਿਨਾਂ ਤਲਾਕ ਦਿੱਤੇ ਹੀ ਦੂਜਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਇਨਸਾਫ਼ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ।