Punjab
ਅੰਮ੍ਰਿਤਸਰ-ਦਿੱਲੀ NH ‘ਤੇ ਟੋਲ ਰੇਟਾਂ ‘ਚ ਹੋਇਆ ਵਾਧਾ , 1 ਸਤੰਬਰ ਤੋਂ ਹੋਵੇਗਾ ਲਾਗੂ….

25ਅਗਸਤ 2023: ਪੰਜਾਬ ਦੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਹਾਈਵੇਅ ‘ਤੇ ਸਫਰ ਕਰਨ ਵਾਲੇ ਵਪਾਰਕ ਅਤੇ ਗੈਰ-ਵਪਾਰਕ ਵਾਹਨ ਚਾਲਕਾਂ ਨੂੰ ਹੁਣ ਜ਼ਿਆਦਾ ਪੈਸੇ ਖਰਚਣੇ ਪੈਣਗੇ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਲਾਡੋਵਾਲ ਅਤੇ ਕਰਨਾਲ ਦੇ ਘਰੌਂਡਾ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਨਵੀਂ ਕੀਮਤ ਨੂੰ 1 ਸਤੰਬਰ 2023 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਨਵੀਆਂ ਦਰਾਂ ਅਨੁਸਾਰ ਪੰਜਾਬ ਵਿੱਚ ਲਾਡੋਵਾਲ ਟੋਲ ‘ਤੇ ਕਾਰ ਅਤੇ ਜੀਪ ਚਾਲਕਾਂ ਤੋਂ 165 ਰੁਪਏ ਦੀ ਸਿੰਗਲ ਟਰਿੱਪ ਫੀਸ ਵਸੂਲੀ ਜਾਵੇਗੀ। 24 ਘੰਟਿਆਂ ਵਿੱਚ ਕਈ ਯਾਤਰਾਵਾਂ ਲਈ 245 ਰੁਪਏ ਅਤੇ ਮਹੀਨਾਵਾਰ ਪਾਸ ਲਈ 4930 ਰੁਪਏ। ਹਲਕੇ ਵਪਾਰਕ ਵਾਹਨ ਲਈ ਸਿੰਗਲ ਟ੍ਰਿਪ 285 ਰੁਪਏ, ਮਲਟੀਪਲ ਟ੍ਰਿਪ 430 ਰੁਪਏ ਅਤੇ ਮਾਸਿਕ ਪਾਸ ਫੀਸ 8625 ਰੁਪਏ ਹੋਵੇਗੀ।
ਟਰੱਕ ਅਤੇ ਬੱਸ ਲਈ ਸਿੰਗਲ ਟ੍ਰਿਪ 575 ਰੁਪਏ, ਮਲਟੀਪਲ 860 ਰੁਪਏ ਅਤੇ ਮਾਸਿਕ ਪਾਸ 17245 ਰੁਪਏ ਵਿੱਚ ਕੀਤਾ ਜਾਵੇਗਾ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 925 ਰੁਪਏ, ਮਲਟੀਪਲ ਟ੍ਰਿਪ 1385 ਰੁਪਏ ਅਤੇ ਮਾਸਿਕ ਪਾਸ 27720 ਰੁਪਏ ਵਿੱਚ ਹੋਵੇਗਾ।