Connect with us

National

ਰਾਜ ਸਭਾ ‘ਚ ਪਾਸ ਹੋਇਆ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਸੋਧ 2021 ਬਿੱਲ

Published

on

sabha

ਨਵੀਂ ਦਿੱਲੀ : ਰਾਜ ਸਭਾ ਨੇ ਮੰਗਲਵਾਰ ਨੂੰ ਵੱਖ -ਵੱਖ ਵਿਸ਼ਿਆਂ ‘ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਦੇ ਵਿਚਕਾਰ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਸੋਧ 2021 ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਇਹ ਬਿੱਲ ਕਾਨੂੰਨ ਬਣਨ ਤੋਂ ਬਾਅਦ ਇਸ ਨਾਲ ਜੁੜੇ ਆਰਡੀਨੈਂਸ ਨੂੰ ਬਦਲ ਦੇਵੇਗਾ । ਸਦਨ ਨੇ ਸੰਖੇਪ ਚਰਚਾ ਤੋਂ ਬਾਅਦ ਬਿੱਲ ਨੂੰ ਪਾਸ ਕਰ ਦਿੱਤਾ। ਸਦਨ ਵਿੱਚ ਰੌਲੇ-ਰੱਪੇ ਦੇ ਵਿਚਕਾਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਬਿੱਲ ਉਨ੍ਹਾਂ ਦਰਮਿਆਨੇ ਅਤੇ ਛੋਟੇ ਉਦਯੋਗਾਂ (ਐਮਐਸਐਮਈਜ਼) ਨੂੰ ਰਾਹਤ ਪ੍ਰਦਾਨ ਕਰੇਗਾ ਜੋ ਕੋਵਿਡ -19 ਮਹਾਂਮਾਰੀ ਤੋਂ ਬਾਅਦ ਬਹੁਤ ਪ੍ਰਭਾਵਤ ਹੋਏ ਹਨ। ਸਦਨ ਵਿੱਚ ਹੰਗਾਮੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਿੱਲ ਦੀਆਂ ਵਿਵਸਥਾਵਾਂ ਐਮਐਸਐਮਈ ਸੈਕਟਰ ਨੂੰ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਗੀਆਂ।

ਰਾਜ ਸਭਾ ‘ਚ Insolvency and Bankruptcy Code(Amendment) Bill ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।

ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਸਰਕਾਰ ਤੇ ਵਿਰੋਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗਤੀਰੋਧ ਨੂੰ ਖਤਮ ਕਰਨ ਦਾ ਹੱਲ ਕੱਢਣ। ਇਸ ਨੂੰ ਲੈ ਕੇ ਉਨ੍ਹਾਂ ਨੇ ਕੱਲ੍ਹ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਬੈਠਕ ਕੀਤੀ ਹੈ। ਇਸ ਦੌਰਾਨ ਸੰਸਦੀ ਕਾਰਜਮੰਤਰੀ ਪ੍ਰਹਿਲਾਦ ਜੋਸ਼ੀ ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਵੀ ਮੌਜੂਦ ਸੀ।

ਲੋਕ ਸਭਾ ‘ਚ ਇਸੈਂਸ਼ੀਅਲ ਡਿਫੈਂਸ ਸਰਵਿਸ ਬਿੱਲ 2021 ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਨੂੰ 4 ਵਜੇ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਕਾਂਗਰਸ ਸੰਸਦ ਮੈਂਬਰ ਰਿਪੁਣ ਬੋਰਾ ਨੇ ਨਿਯਮ 267 ਤਹਿਤ ਰਾਜ ਸਭਾ ‘ਚ ਅਸਾਮ-ਮਿਜ਼ੋਰਮ ਸਰਹੱਦ ‘ਤੇ ਫੈਲੇ ਤਣਾਅ ‘ਤੇ ਚਰਚਾ ਕਰਵਾਉਣ ਦਾ ਨੋਟਿਸ ਦਿੱਤਾ ਹੈ।

-ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਪੇਗਾਸਸ ਜਾਸੂਸੀ ਕਾਂਡ ‘ਤੇ ਚਰਚਾ ਦਾ ਨੋਟਿਸ ਦਿੱਤਾ ਹੈ।ਸੀਪੀਆਈ ਸੰਸਦ ਮੈਂਬਰ ਵਿਸਵਾਮ ਨੇ ਵੀ ਰਾਜ ਸਭਾ ‘ਚ ਨਿਯਮ 267 ਤਹਿਤ ਬਿਜਨੈੱਸ ਸਸਪੈਂਡ ਕਰ ਕੇ ਪੇਗਾਸਸ ਮਾਮਲੇ ‘ਚ ਚਰਚਾ ਦਾ ਨੋਟਿਸ ਦਿੱਤਾ ਹੈ।

ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਨੇ ਸ਼ਕਤੀ ਸਿੰਘ ਗੋਇਲ ਨੇ ਦਿੱਲੀ ਦੇ ਨੰਗਲ ਇਲਾਕਿਆਂ ‘ਚ ਇਕ ਨਾਬਾਲਗ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ‘ਚ ਚਰਚਾ ਦਾ ਨੋਟਿਸ ਦਿੱਤਾ ਹੈ।