International
ਜਾਪਾਨੀ ਸ਼ਖਸ਼ ਨੇ ਬਘਿਆੜ ਬਣਨ ਲਈ 18 ਲੱਖ ਖਰਚੇ, ਕਾਰਨ ਕਰ ਦੇਵੇਗਾ ਹੈਰਾਨ

ਸ਼ੌਂਕ ਵੱਡੀ ਚੀਜ਼ ਹੈ, ਕਹਿੰਦੇ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ ,ਇਕ ਅਜੀਬ ਸ਼ੌਂਕ ਰੱਖਦੇ ਹੋਏ ਇੱਕ ਆਦਮੀ ਖ਼ੁਦ ਨੂੰ ਬਘਿਆੜ ਦੇ ਰੂਪ ਵਿੱਚ ਪੇਸ਼ ਕਰਦਾ ਹੈ । ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਅਜਿਹਾ ਕਰਨ ‘ਤੇ ਉਸ ਨੂੰ ਮਾਣ ਹੈ। ਅਸੀਂ ਗੱਲ ਕਰ ਰਹੇ ਹਾਂ ਜਾਪਾਨੀ ਇੰਜੀਨੀਅਰ ਤੋਰੂ ਉਏਦਾ ਦੀ। ਉਸ ਨੇ ਦੱਸਿਆ ਕਿ ਉਸ ਨੇ 23 ਹਜ਼ਾਰ ਡਾਲਰ (ਕਰੀਬ 18 ਲੱਖ ਰੁਪਏ) ਦਾ ਇਕ ਸੂਟ ਬਣਾਇਆ ਹੈ। ਉਹ ਦੱਸਦਾ ਹੈ ਕਿ ਉਹ ਜਾਨਵਰ ਵਾਂਗ ਰਹਿਣਾ ਪਸੰਦ ਕਰਦਾ ਹੈ ਕਿਉਂਕਿ ਇਸ ਨਾਲ ਉਹ ਕੁਝ ਸਮੇਂ ਲਈ ਸਮੱਸਿਆਵਾਂ ਨੂੰ ਭੁੱਲ ਜਾਂਦਾ ਹੈ।
32 ਸਾਲਾ ਜਪਾਨੀ ਸ਼ਖਸ ਤੋਰੂ ਦਾ ਕਹਿਣਾ ਹੈ ਕਿ ‘ਜਦੋਂ ਵੀ ਉਹ ਇਹ ਪੁਸ਼ਾਕ ਪਹਿਨਦਾ ਹੈ ਤਾਂ ਉਸ ਨੂੰ ਇਹ ਨਹੀਂ ਲੱਗਦਾ ਕਿ ਉਹ ਇਨਸਾਨ ਹੈ। ਉਹ ਮਨੁੱਖੀ ਰਿਸ਼ਤਿਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ, ਭਾਵੇਂ ਉਹ ਕੰਮ ਨਾਲ ਸਬੰਧਤ ਹੋਣ ਜਾਂ ਹੋਰ ਚੀਜ਼ਾਂ ਨਾਲ। ਅਜਿਹਾ ਕਰਕੇ ਉਹ ਉਨ੍ਹਾਂ ਨੂੰ ਭੁੱਲ ਸਕਦਾ ਹੈ। ਬਾਕੀ ਲੋਕਾਂ ਵਾਂਗ ਉਹ ਪੂਰਾ ਹਫ਼ਤਾ ਬਿੱਜ਼ੀ ਰਹਿਣ ਮਗਰੋਂ ਡ੍ਰਿੰਕ ਕਰਨਾ ਪਸੰਦ ਕਰਦਾ ਹੈ, ਪਰ ਉਹ ਇਸਦੇ ਲਈ ਸਥਾਨਕ ਬਾਰ ਵਿੱਚ ਨਹੀਂ ਜਾਂਦਾ ਹੈ। ਸਗੋਂ ਘਰ ਵਿੱਚ ਬਘਿਆੜ ਦੀ ਪੁਸ਼ਾਕ ਪਾ ਕੇ ਸਾਰਿਆਂ ਦਾ ਮਨੋਰੰਜਨ ਕਰਦੇ ਹਨ।
ਦੱਸ ਦੇਈਏ ਜਿਸ ਕੰਪਨੀ ਤੋਂ ਉਸ ਨੇ ਆਪਣਾ ਪੁਸ਼ਾਕ ਬਣਵਾਈ ਹੈ, ਉਹ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਜ਼ ਲਈ ਕੱਪੜੇ ਬਣਾਉਂਦੀ ਹੈ। ਇਸ ਪੁਸ਼ਾਕ ਨੂੰ ਬਣਾਉਣ ਲਈ ਤੋਰੂ ਅਤੇ ਕੰਪਨੀ ਵਿਚਕਾਰ ਘੱਟੋ-ਘੱਟ 40 ਈ-ਮੇਲ ਹੋਏ ਅਤੇ ਉਨ੍ਹਾਂ ਨੇ ਤਿੰਨ ਆਹਮੋ-ਸਾਹਮਣੇ ਮੀਟਿੰਗਾਂ ਕੀਤੀਆਂ। ਇਸ ‘ਚ ਤੋਰੂ ਨੇ ਦੱਸਿਆ ਕਿ ਉਹ ਆਪਣੇ ਲਈ ਕਿਸ ਤਰ੍ਹਾਂ ਦਾ ਸੂਟ ਚਾਹੁੰਦਾ ਹੈ। ।