ਚੰਡੀਗੜ੍ਹ, 2 ਜੂਨ : ਕੇਂਦਰੀ ਫ਼ੂਡ ਪ੍ਰੋਸੇਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ 2016 ਵਿੱਚ ਕੀਤੀ ਮੰਗ ਨੂੰ ਅੱਜ ਨਿਤਿਨ ਗਡਕਰੀ ਨੇ ਮਨਜ਼ੂਰੀ ਦੇ ਦਿੱਤੀ ਹੈ।
ਦਿੱਲੀ ਏਅਰਪੋਰਟ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਹੁਣ 4 ਘੰਟਿਆ ਵਿੱਚ ਤੈਅ ਕੀਤਾ ਜਾਵੇਗਾ, ਨਾਲ ਹੀ ਇਕ ਨਵਾਂ ਸਿੱਖ ਸਰਕਟ ਬਣਾਇਆ ਜਾਵੇਗਾ ਜੋ 5 ਵੱਡੇ ਸਿੱਖ ਅਸਥਾਨਾਂ ਤੋਂ ਹੋ ਕੇ ਜਾਵੇਗਾ।