Uncategorized
ਭਾਸ਼ਾ ਵਿਭਾਗ ਵੱਲੋਂ ਸ਼ਾਰਟਹੈਂਡ ਤੇ ਟਾਈਪ ਦੇ ਅਧਿਐਨ ਤੇ ਅਧਿਆਪਨ ਸ਼੍ਰੇਣੀ ਦੇ ਦਾਖ਼ਲੇ ਸ਼ੁਰੂ

ਪਟਿਆਲਾ: ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਟਾਈਪ/ਸ਼ਾਰਟਹੈਂਡ ਤੇਜ਼ ਗਤੀ ਸ਼੍ਰੇਣੀ ਦੇ ਅਧਿਐਨ ਤੇ ਅਧਿਆਪਨ ਸ਼੍ਰੇਣੀਆਂ ਦੇ ਕੋਰਸ ਲਈ ਸੈਸ਼ਨ 2022-23 ਦੇ ਦਾਖਲੇ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਭਾਸ਼ਾ ਦਫ਼ਤਰ, ਭਾਸ਼ਾ ਭਵਨ ਸ਼ੇਰਾਂਵਾਲਾ ਗੇਟ, ਪਟਿਆਲਾ ਤੋ ਦਸਤੀ ਫਾਰਮ ਪ੍ਰਾਪਤ ਕਰ ਸਕਦੇ ਹਨ ਅਤੇ ਫਾਰਮ ਭਰਨ ਦੀ ਆਖਰੀ ਮਿਤੀ 18 ਅਗਸਤ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਕੋਰਸ ਲਈ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਕੋਰਸ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ ਤੇ ਇਨ੍ਹਾਂ ਦੀ ਇੰਟਰਵਿਊ 25 ਅਗਸਤ ਨੂੰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਤੇਜ਼ ਗਤੀ ਅਤੇ ਅਧਿਐਨ ਤੇ ਅਧਿਆਪਨ ਲਈ ਦਾਖਲਾ ਪ੍ਰੀਖਿਆ 22 ਅਗਸਤ ਨੂੰ ਲਈ ਜਾਵੇਗੀ। ਇਸ ਕੋਰਸ ਦਾ ਸਮਾਂ ਇਕ ਸਾਲ ਦਾ ਹੋਵੇਗਾ।