Governance
ਮੁਫ਼ਤ ਮਾਸਕ ਵੰਡ ਕਾਲਾਬਜ਼ਾਰੀ ਰੋਕਣ ਦੀ ਹੋਈ ਸ਼ੁਰੂਆਤ

ਮੋਹਾਲੀ, 18 ਮਾਰਚ, (ਆਸ਼ੂ ਅਨੇਜਾ): ਕੋਰੋਨਾ ਵਾਇਰਸ ਦੇ ਕਹਿਰ ਅਤੇ ਮਾਸਕ ਦੀ ਕਾਲਾਬਜ਼ਾਰੀ ਦੇ ਮੱਦੇਨਜ਼ਰ ਮੋਹਾਲੀ ਦੇ ਕੌਂਸਲਰ ਅਤੇ ਆਰ ਟੀ ਆਈ ਐਕਟਿਵਿਸ਼ਟ ਕੁਲਜੀਤ ਸਿੰਘ ਬੇਦੀ ਵੱਲੋਂ ਮੋਹਾਲੀ ਦੀ 3ਬੀ2 ਮਾਰਕੀਟ ਵਿੱਚ ਮਜ਼ਦੂਰਾਂ ਅਤੇ ਸਫਾਈ ਕਰਮਚਾਰੀਆਂ ਸਮੇਤ ਦੁਕਾਨਦਾਰਾ ਨੂੰ ਮਾਸਕ ਵੰਡੇ ਅਤੇ ਉਹਨਾਂ ਵੱਲੋਂ ਮਾਸਕ ਦੇ ਨਾਲ ਨਾਲ 1 ਹਜ਼ਾਰ ਦੇ ਕਰੀਬ ਹੱਥਾਂ ‘ਚ ਪਾਉਣ ਵਾਲੇ ਦਸਤਾਨੇ ਵੀ ਸਫਾਈ ਕਰਮੀਆਂ ਨੂੰ ਵੰਡੇ ਗਏ
ਤੁਹਾਨੂੰ ਦੱਸ ਦਈਏ ਕਿ ਕੁਲਜੀਤ ਸਿੰਘ ਬੇਦੀ ਵੱਲੋਂ ਇਹ ਮਾਸਕ ਵੰਡਣ ਦੀ 2ਬੀ2 ਮਾਰਕੀਟ ਤੋਂ ਸ਼ੁਰੂਆਤ ਕੀਤੀ ਗਈ ਹੈ ਓਹਨਾ ਦੱਸਿਆ ਕਿ ਉਹ ਹੁਣ ਸੋਹਾਣਾ ਸਾਹਿਬ ਗੁਰੂਦੁਆਰਾ ਜਾਣਗੇ ਉੱਥੇ ਵੀ ਮਾਸਕ ਅਤੇ ਹੱਥਾਂ ਤੇ ਪਾਉਣ ਵਾਲੇ ਦਸਤਾਨੇ ਵੰਡੇ ਜਾਣਗੇ ਇਸਦੇ ਨਾਲ ਨਾਲ ਲੋਕਾਂ ਨੂੰ ਸੂਚੇਤ ਵੀ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।ਓਹਨਾ ਕਿਹਾ ਕਿ ਜਿੰਨੇ ਵੀ ਜਾਇਦਾ ਮਾਸਕ ਦੀ ਜਰੂਰਤ ਹੋਵੇਗੀ ਉਹ ਸ਼ਹਿਰ ਵਾਸੀਆਂ ਨੂੰ ਵੰਡਣਗੇ ਤਾਂ ਜੋ ਮਾਸਕ ਦੀ ਕਾਲਾਬਜ਼ਾਰੀ ਉਪਰ ਨੱਥ ਪਾਈ ਜਾ ਸਕੇ