Connect with us

Uncategorized

Microsoft ਸਰਵਰ ਹੋਇਆ ਡਾਊਨ, Airlines ਦੇ ਨਾਲ-ਨਾਲ ਕਈ ਸੇਵਾਵਾਂ ਬੰਦ

Published

on

ਮਾਈਕ੍ਰੋਸਾਫਟ ਦੇ ਸਰਵਰ ‘ਚ ਤਕਨੀਕੀ ਖਰਾਬੀ ਆ ਗਈ ਹੈ ਜਿਸ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ ਦੇ ਨਾਲ-ਨਾਲ ਇਸ ਦੀ ਵਰਤੋਂ ਕਰਨ ਵਾਲੇ ਸਾਰੇ ਕਾਰੋਬਾਰ ਠੱਪ ਹੋ ਗਏ ਹਨ।

MICROSOFT ਸਰਵਰ ਡਾਊਨ ਹੋਣ ਕਾਰਨ ਫਲਾਈਟਾਂ ਰੱਦ ਹੋਈਆਂ ਹਨ । ਨਾਲ ਹੀ ਬੈਂਕ, ਮੀਡੀਆ ਅਦਾਰੇ, ਵਿਚ ਵੀਸੇਵਾਵਾਂ ਬੰਦ ਹੋ ਗਈਆਂ ਹਨ । ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ।ਟਿਕਟ ਬੁਕਿੰਗ ਤੇ CHECK-IN ‘ਤੇ ਯਾਤਰੀ ਪਰੇਸ਼ਾਨ ਹੋ ਰਹੇ ਹਨ ।

ਸਰਵਰ ਦੀ ਸਮੱਸਿਆ ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ ਪ੍ਰਭਾਵਿਤ ਹੋਈਆਂ ਹਨ। ਇੰਡੀਗੋ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਏਅਰਲਾਈਨਜ਼ ਪ੍ਰਭਾਵਿਤ ਹੋਈ ਹੈ। ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਹਨ।ਮਾਈਕ੍ਰੋਸਾਫਟ ਸਰਵਰ ਡਾਊਨ ਹੋਣ ਕਾਰਨ ਉਡਾਣਾਂ ਰੱਦ ਹੋ ਗਈਆਂ ਹਨ ਜਿਸ ਕਾਰਨ ਕਾਫ਼ੀ ਨੁਕਸਾਨ ਹੋ ਚੁੱਕਾ ਹੈ |

ਦੁਨੀਆ ਭਰ ਦੀਆਂ ਏਅਰਲਾਈਨਾਂ ਦੇ ਸਰਵਰ ਖਰਾਬ ਹਨ, ਜਹਾਜ਼ ਉਡਾਣ ਭਰਨ ਦੇ ਯੋਗ ਨਹੀਂ ਹਨ|ਪੂਰੀ ਦੁਨੀਆ ਵਿੱਚ ਵਿੰਡੋਜ਼ ਉੱਤੇ ਕੰਮ ਕਰਨ ਵਾਲੇ ਸਿਸਟਮ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਮਾਈਕ੍ਰੋਸਾਫਟ ਸਰਵਰ ਆਊਟੇਜ ਦੇ ਕਾਰਨ, ਦੁਨੀਆ ਭਰ ਵਿੱਚ ਬੈਂਕਾਂ ਤੋਂ ਲੈ ਕੇ ਏਅਰਲਾਈਨਾਂ ਤੱਕ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ ਹੈ।

ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿਚ ਏਅਰਲਾਈਨਜ਼ ਪ੍ਰਭਾਵਿਤ ਹੋਈਆਂ ਹਨ। ਕਈ ਹਵਾਈ ਅੱਡਿਆਂ ‘ਤੇ ਚੈੱਕ-ਇਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਮਰੀਕੀ ਏਅਰਲਾਈਨਜ਼ ਸੇਵਾ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਆਸਟ੍ਰੇਲੀਆ ‘ਚ ਬੈਂਕ , ਮੀਡੀਆ , ਏਅਰਲਾਇਨ ਸੇਵਾਵਾਂ ਬੰਦ ਹੋ ਗਈਆਂ ਹਨ।

Continue Reading