Life Style
ਸਾਵਨ ਦਾ ਮਹੀਨਾ ਇਸ ਵਾਰ ਲੈ ਕੇ ਆਵੇਗਾ ਤਿਉਹਾਰਾਂ ਦੀ ਸੌਗਾਤ

ਇਸ ਵਾਰ ਸਾਵਣ ਦਾ ਮਹੀਨਾ ਖ਼ਾਸ ਹੋਵੇਗਾ। ਭਗਵਾਨ ਸ਼ਿਵ ਨੂੰ ਖ਼ੂਬ ਪਿਆਰੇ ਇਸ ਮਹੀਨੇ ‘ਚ ਕਈ ਤਿਉਹਾਰ ਆ ਰਹੇ ਹਨ ਜਿਸ ਦੇ ਚੱਲਦਿਆਂ ਇਸ ਮਹੀਨੇ ਦੀ ਧਾਰਮਿਕ ਮਾਨਤਾ ਹੋਰ ਵੀ ਵੱਧ ਜਾਂਦੀ ਹੈ। ਸਾਵਣ ਦੇ ਮਹੀਨੇ ‘ਚ ਵਰਤ ਰੱਖਣ ਵਾਲੇ ਸ਼ਿਵ ਭਗਤ ਇਸ ਵਾਰ ਚਾਰ ਸੋਮਵਾਰ ਨੂੰ ਵਰਤ ਰੱਖ ਸਕਣਗੇ। ਮੰਦਰਾਂ ‘ਚ ਸ਼ਰਧਾਲੂਆਂ ਦੀ ਭੀੜ ਵੀ ਵੱਧ ਜਾਂਦੀ ਹੈ। ਅਜਿਹੇ ‘ਚ ਕੋਰੋਨਾ ਪ੍ਰੋਟੋਕਾਲ ਨੂੰ ਮੰਦਰਾਂ ‘ਚ ਸਖ਼ਤੀ ਨਾਲ ਲਾਗੂ ਕਰਨਾ ਵੀ ਪ੍ਰਬੰਧਕਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਦਰਅਸਲ, ਭਗਵਾਨ ਸ਼ਿਵ ਦੀ ਅਰਾਧਨਾ ਲਈ ਖ਼ਾਸ ਮੰਨੇ ਜਾਂਦੇ ਸਾਵਣ ਦਾ ਮਹੀਨਾ 25 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਹ 22 ਅਗਸਤ ਤਕ ਚੱਲੇਗਾ। 26 ਜੁਲਾਈ ਨੂੰ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆ ਰਿਹਾ ਹੈ। ਇਸੇ ਤਰ੍ਹਾਂ ਦੂਜਾ ਸੋਮਵਾਰ ਦੋ ਅਗਸਤ, ਤੀਜਾ ਸੋਮਵਾਰ 9 ਅਗਸਤ ਤੇ ਮਹੀਨੇ ਦਾ ਚੌਥਾ ਤੇ ਅੰਤਿਮ ਸੋਮਵਾਰ 16 ਅਗਸਤ ਨੂੰ ਹੋਵੇਗਾ। ਜੋਤਸ਼ੀ ਰਾਮਜੀ ਨੇ ਦੱਸਿਆ ਕਿ ਸਾਵਣ ਦਾ ਮਹੀਨਾ 29 ਦਿਨਾਂ ਦਾ ਹੋਵੇਗਾ। 22 ਜੁਲਾਈ ਨੂੰ ਨਾਗਪੰਚਮੀ, 8 ਅਗਸਤ ਨੂੰ ਹਰਿਆਲੀ ਪੁੰਨਿਆ, 6 ਅਗਸਤ ਨੂੰ ਮਾਸਿਕ ਸ਼ਿਵਰਾਤਰੀ, 11 ਅਗਸਤ ਨੂੰ ਤੀਜ, 13 ਅਗਸਤ ਨੂੰ ਰੰਗੀਲੀ ਪੰਚਮੀ ਤੇ 22 ਅਗਸਤ ਨੂੰ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਮਨਾਇਆ ਜਾਵੇਗਾ। ਸਾਵਣ ਮਹੀਨੇ ‘ਚ ਸ਼ਿਵ ਭਗਤਾਂ ਦੀ ਭੀੜ ‘ਚ ਭਾਰੀ ਇਜਾਫ਼ਾ ਹੁੰਦਾ ਹੈ। ਵਰਤ ਰੱਖਣ ਵਾਲੇ ਸ਼ਰਧਾਲੂ ਸੋਮਵਾਰ ਦੇ ਦਿਨ ਚਾਰ ਪਹਿਰ ਦੀ ਪੂਜਾ ਕਰਦੇ ਹਨ ਜੋ ਸਵੇਰ ਤੋਂ ਲੈ ਕੇ ਰਾਤ ਤਕ ਜਾਰੀ ਰਹਿੰਦੀ ਹੈ। ਅਜਿਹੇ ‘ਚ ਮੰਦਰ ‘ਚ ਕੋਰੋਨਾ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਲੈ ਕੇ ਵੀ ਸਖ਼ਤ ਇੰਤਜ਼ਾਮ ਕੀਤੇ ਜਾ ਰਹੇ ਹਨ।