Uncategorized
ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼
ਜ਼ੀ ਸਟੂਡੀਓਜ਼ ਨੇ ਹਮੇਸਾਂ ਵੱਡੀਆਂ ਪੰਜਾਬੀ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਸ ਵਿੱਚ ਹਾਲੀਆ ਫ਼ਿਲਮਾਂ ਪੁਆੜਾ ਅਤੇ ਕਿਸਮਤ 2 ਹਨ। ਕਾਫ਼ੀ ਉਡੀਕ ਤੋਂ ਬਾਅਦ, ਨਿਰਮਾਤਾਵਾਂ ਨੇ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਅਗਲੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ ਜੋ ਕਿ 8 ਮਾਰਚ, 2023 ਨੂੰ ਰਿਲੀਜ਼ ਹੋਣ ਵਾਲੀ ਹੋਵੇਗੀ। ਫ਼ਿਲਮ ਦਾ ਟਾਈਟਲ ਸਾਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬਹੁਤ ਹੀ ਮਕਬੂਲ ਗੀਤ ‘ਸੋ ਹਾਈ’ ਦੀ ਯਾਦ ਦਿਵਾਉਂਦਾ ਹੈ।ਫ਼ਿਲਮੀ ’ਚ ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ ਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਕਾਮੇਡੀ-ਡਰਾਮਾ ਅੱਜ ਦੇ ਸੰਸਾਰ ’ਚ ਔਰਤਾਂ ਵਲੋਂ ਦਰਪੇਸ਼ ਸੰਘਰਸ਼ਾਂ ਤੇ ਚੁਣੌਤੀਆਂ ’ਤੇ ਕੇਂਦਰਿਤ ਹੈ।ਨਿਰਮਾਤਾ ਇਸ ਫ਼ਿਲਮ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਯਾਨੀ 8 ਮਾਰਚ, 2023 ਨੂੰ ਰਿਲੀਜ਼ ਕਰ ਰਹੇ ਹਨ।ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਨੂੰ ਰਾਕੇਸ਼ ਧਵਨ ਵਲੋਂ ਲਿਖਿਆ ਤੇ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫ਼ਿਲਮ ਜ਼ੀ ਸਟੂਡੀਓਜ਼, ਪੰਕਜ ਬੱਤਰਾ ਤੇ ਪ੍ਰੀਤਾ ਬੱਤਰਾ ਵਲੋਂ ਨਿਰਮਿਤ ਹੈ।