Uncategorized
ਭਾਰਤ ਵਿੱਚ ਕੋਰੋਨਾ ਕੇਸਾਂ ਦਾ ਅੰਕੜਾ 50 ਲੱਖ ਤੋਂ ਪਾਰ
ਭਾਰਤ ਵਿੱਚ ਕੁੱਲ ਅੰਕੜਾ 50,20,360 ਤੱਕ ਪਹੁੰਚ ਗਿਆ,82,066 ਮੌਤਾਂ

16 ਸਤੰਬਰ :ਪੂਰੀ ਦੁਨੀਆਂ ਇਸ ਸਮੇਂ ਕੋਰੋਨਾ ਵਾਇਰਸ ਜੋ ਨਾ-ਮੁਰਾਦ ਅਤੇ ਲਾ-ਇਲਾਜ਼ ਬਿਮਾਰੀ ਹੈ,ਉਸ ਨਾਲ ਲੜ ਰਹੀ ਹੈ। ਭਾਰਤ ਵਿੱਚ ਵੀ ਕੋਰੋਨਾ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ,ਹਰ ਰੋਜ਼ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਸਮੇਂ ਭਾਰਤ ਵਿੱਚ ਕੋਵਿਡ-19 ਦੇ ਅੰਕੜੇ ਦੀ ਗੱਲ ਕਰੀਏ ਤਾਂ ਇਹ ਅੰਕੜਾ 50 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਹਨਾਂ 24 ਘੰਟਿਆਂ ਵਿੱਚ ਹੀ 90,123 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ ਨਾਲ 24 ਘੰਟਿਆਂ ਵਿੱਚ 1,290 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਭਾਰਤ ਵਿੱਚ ਐਕਟਿਵ 9,95,933 ਕੋਰੋਨਾ ਕੇਸਾਂ ਨੂੰ ਮਿਲਾਕੇ ਹੁਣ ਕੁੱਲ ਅੰਕੜਾ 50,20,360 ਤੱਕ ਪਹੁੰਚ ਗਿਆ ਹੈ,ਹੁਣ ਤੱਕ ਠੀਕ ਹੋਏ ਕੋਰੋਨਾ ਕੇਸਾਂ ਦੀ ਗੱਲ ਕਰੀਏ ਤਾਂ 39,42,361 ਕੇਸ ਰਿਕਵਰ ਕਰ ਗਏ ਹਨ ਅਤੇ ਕੋਰੋਨਾ ਦੇ ਕਹਿਰ ਕਾਰਨ ਹੁਣ ਤੱਕ 82,066 ਮੌਤਾਂ ਹੋ ਚੁੱਕੀਆਂ ਹਨ।
ਦੁਨੀਆਂ ਭਰ ਦੇ ਵਿਗਿਆਨੀ ਅਤੇ ਸਾਰੇ ਦੇਸ਼ ਕੋਰੋਨਾ ਦੀ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ,ਅਮਰੀਕਾ,ਚੀਨ,ਰੂਸ ਅਤੇ ਕਈ ਹੋਰ ਦੇਸ਼ ਕੋਰੋਨਾ ਵੈਕਸੀਨ ਬਣਾਉਣ ਦੇ ਦਾਅਵੇ ਵੀ ਕਰ ਰਹੇ ਹਨ,ਪਰ ਅਜੇ ਤੱਕ ਇਸਦਾ ਕੋਈ ਪੁਖਤਾ ਹੱਲ ਜਾਂ ਇਲਾਜ਼ ਨਹੀਂ ਮਿਲਿਆ ।
Continue Reading