Uncategorized
ਦੇਸ਼ ‘ਚ ਕੋਰੋਨਾ ਕੇਸਾਂ ਦੀ ਗਿਣਤੀ 27 ਲੱਖ ਤੋਂ ਪਾਰ
ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 27 ਲੱਖ ਤੋਂ ਪਾਰ ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 55,079 ਨਵੇਂ ਮਾਮਲੇ ਸਾਹਮਣੇ ਆਏ ਹਨ
ਦੇਸ਼ ‘ਚ ਕੋਰੋਨਾ ਕਿਸਾਨ ਦੀ ਗਿਣਤੀ 27 ਲੱਖ ਤੋਂ ਪਾਰ
19 ਅਗਸਤ: ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 27 ਲੱਖ ਤੋਂ ਪਾਰ ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 55,079 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 27 ਲੱਖ 02 ਹਜ਼ਾਰ 742 ਕੇਸ ਸਾਹਮਣੇ ਆ ਚੁੱਕੇ ਹਨ ਅਤੇ 876 ਮੌਤਾਂ ਦਰਜ ਹੋਈਆਂ ਹਨ ਜਿਸਦੇ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 51 ਹਜ਼ਾਰ 797 ਹੋ ਗਈ ਹੈ। ਅਜੇ ਵੀ ਦੇਸ਼ ਵਿਚ 6 ਲੱਖ 73 ਹਜ਼ਾਰ 166 ਕੇਸ ਅਜੇ ਵੀ ਐਕਟਿਵ ਹਨ। ਬੀਤੇ 24 ਘੰਟਿਆਂ ਵਿੱਚ 228 ਮੌਤਾਂ ਮਹਾਰਾਸ਼ਟਰ ਵਿਚ, 120 ਤਾਮਿਲਨਾਡੂ ਵਿੱਚ, 115 ਕਰਨਾਟਕ ‘ਚ, 82 ਆਂਧਰਾ ਪ੍ਰਦੇਸ਼ ‘ਚ, 66 ਯੂਪੀ ‘ਚ, 45 ਪੱਛਮੀ ਬੰਗਾਲ ‘ਚ, 23 ਮੱਧ ਪ੍ਰਦੇਸ਼ ਤੇ 18 ਦਿੱਲੀ ‘ਚ ਹੋਈਆਂ ਹਨ। ਇਸ ਤੋਂ ਇਲਾਵਾ ਗੁਜਰਾਤ ‘ਚ 15, ਹਰਿਆਣਾ ਵਿਚ 12 ਤੇ ਰਾਜਸਥਾਨ ‘ਚ 11 ਮੌਤਾਂ ਹੋਈਆਂ ਹਨ। ਬਿਹਾਰ ਵਿਚ 7, ਜੰਮੂ ਕਸ਼ਮੀਰ ਤੇ ਉਤਰਾਖੰਡ ਵਿਚ 6 ਮੌਤਾਂ ਹੋਈਆਂ ਹਨ।
Continue Reading