Connect with us

Uncategorized

ਕੋਰੋਨਾ ਦੇ ਮਰੀਜ਼ਾ ਦੇ ਠੀਕ ਹੋਣ ਦੀ ਗਿਣਤੀ ਦੂਜੇ ਦਿਨ ਲਗਾਤਾਰ ਵੱਧੀ

Published

on

corona virus 2

ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਸਾਰੇ ਪਾਸੇ ਫੈਲਿਆ ਹੋਇਆ ਹੈ। ਪਰ ਕੁਝ ਦਿਨਾਂ ਤੋਂ ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਕਾਫੀ ਵੱਧ ਰਹੀ ਹੈ। ਅੱਜ ਦੂਜਾ ਦਿਨ ਹੈ ਜਿੱਥੇ ਇਕ ਉਮੀਦ ਪੈਦਾ ਹੋਈ ਹੈ। ਕਿ ਮਰੀਜ਼ ਜਲਦੀ ਰਿਕਵਰੀ ਕਰ ਲੈਣਗੇ। ਇਸ ਦੌਰਾਨ ਸਿਹਤ ਵਿਭਾਗ ਦੁਆਰਾ ਕੋਰੋਨਾ ਸੰਕ੍ਰਮਿਤ ਮਰੀਜ਼ਾ ਦੀ ਗਿਣਤੀ 3 ਲੱਖ 48 ਹਜ਼ਾਰ 389 ਸੰਕ੍ਰਮਿਤ ਵਿਅਕਤੀਆਂ ਸਾਹਮਣੇ ਆਏ ਹਨ ਤੇ ਠੀਕ ਹੋਣ ਵਾਲੀਆਂ ਦੀ ਗਿਣਤੀ 3 ਲੱਖ 55 ਹਜ਼ਾਰ 256 ਹਨ। ਜਿੱਥੇ ਮਰਨ ਵਾਲੀਆਂ ਦੀ ਗਿਣਤੀ ਵੀ ਘੱਟ ਨਹੀਂ ਹੈ ਅਗਰ ਇਕ ਖੁਸ਼ੀ ਦੀ ਗੱਲ ਹੈ ਤਾਂ ਦੂਜੇ ਪਾਸੇ ਇਕ ਚਿੰਤਾ ਦਾ ਵਿਸ਼ੇ ਵੀ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ‘ਚ 4,198 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਮੌਤਾਂ ਦਾ ਅੰਕੜਾ ਤੀਜੀ ਵਾਰ  4 ਹਜ਼ਾਰ ਤੋਂ ਉਪਰ ਵਧੀਆ। ਜੇਕਰ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਮਰਨ ਵਾਲੀਆਂ ਦੀ ਗਿਣਤੀ 200 ਤੋਂ ਪਾਰ ਕਰ ਗਈ ਹੈ।  21 ਜ਼ਿਲ੍ਹਿਆਂ ਵਿੱਚ 217 ਦੀ ਮੌਤ ਹੋ ਗਈ। 324 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 24 ਘੰਟਿਆਂ ‘ਚ ਸੰਕਰਮਣ ਦੇ 8,668 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 10918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 78,68,067 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4,59,268 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਦੱਸੀ ਗਈ ਹੈ।