Punjab
ਪਿੰਡ ਦੀ ਸਰਕਾਰੀ ਪਾਣੀ ਵਾਲੀ ਟੈਂਕੀ 300 ਫੁੱਟ ਉਪਰ ਮਿਲੀ ਲਾਹਣ , ਪਿੰਡਾਂ ਦੀਆ ਸ਼ਾਮਲਾਟ ਥਾਵਾਂ ਤੇ ਮਿਲੀ ਹਜਾਰਾਂ ਲੀਟਰ ਲਾਹਣ

ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਜਿਲਾ ਵਲੋਂ ਇਕ ਜੋਇੰਟ ਰੈਡ ਅਪਰੇਸ਼ਨ ਦੇ ਚਲਦੇ ਕਸਬਾ ਫਤਹਿਗੜ੍ਹ ਚੂੜੀਆਂ ਦੇ ਨੇਡ਼ਲੇ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ ਚ ਰੈਡ ਕਰਨ ਤੇ ਵੱਖ ਵੱਖ ਸ਼ਾਮਲਾਟ ਥਾਵਾਂ ਜਿਵੇ ਕਿ ਛੱਪੜਾਂ ਅਤੇ ਡ੍ਰੇਨ ਕੰਡੇ ਹਜਾਰਾਂ ਲੀਟਰ ਲਾਹਣ ਜਬਤ ਕਰ ਆਬਕਾਰੀ ਵਿਭਾਗ ਵਲੋਂ ਨਸ਼ਟ ਕੀਤੀ ਗਈ ਉਥੇ ਹੀ ਇਕ ਪਿੰਡ ਚੋ ਤਾ ਪਿੰਡ ਦੀ ਸਰਕਾਰੀ ਪਾਣੀ ਦੀ ਟੇਕੀ ਕਰੀਬ 300 ਫੁੱਟ ਉਪਰ ਇਕ ਭਰਿਆ ਲਾਹਣ ਦਾ ਡਰਮ ਬਰਾਮਦ ਕੀਤਾ ਗਿਆ ਉਥੇ ਹੀ ਸ਼ਰਾਬ ਠੇਕੇਦਾਰ ਗੁਰਪ੍ਰੀਤ ਸਿੰਘ ਮੁਤਾਬਿਕ ਵੱਖ ਵੱਖ ਪਿੰਡਾਂ ਚ ਰੈਡ ਕਰਨ ਤੇ ਡਰਾਮਾਂ ਚੋ ਕਰੀਬ 1500 ਲਿਟਰ ਲਾਹਣ ਬਰਾਮਦ ਕੀਤੀ ਗਈ ਜਿਸ ਤੋਂ ਹਜਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਅਤੇ ਜਦਕਿ ਇਹ ਸਭ ਸ਼ਾਮਲਾਟ ਥਾਵਾਂ ਤੇ ਹੀ ਬਰਾਮਦ ਕੀਤੀਆਂ ਗਈ ਹੈ ਅਤੇ ਲਾਹਣ ਨੂੰ ਨਸ਼ਟ ਕਰ ਦਿਤਾ ਗਿਆ ਹੈ