Punjab
ਰੋਜੀ ਰੋਟੀ ਕਮਾਉਣ ਪੰਜਾਬ ਤੋ ਗੁਜਰਾਤ ਗਏ 5 ਭੇਣਾ ਦੇ ਇਕਲੌਤੇ ਭਰਾ ਦੀ ਹੋਈ ਸ਼ੱਕੀ ਹਾਲਾਤਾਂ ਚ ਮੌਤ,ਮੌਤ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਬਣਾਕੇ ਮੰਗੀ ਸੀ ਮਦਦ

ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ ਦੇ ਪਿੰਡ ਮੁਨੰਨਾਵਾਲੀ ਦੇ ਰਹਿਣ ਵਾਲੇ ਦੀਪਕ ਦੀ ਹੋਈ ਸ਼ੱਕੀ ਹਾਲਾਤਾਂ ਚ ਮੌਤ , 5 ਭੈਣਾਂ ਦਾ ਇਕਲੌਤਾ ਭਰਾ ਸੀ ਦੀਪਕ,ਪਰਿਵਾਰਕ ਮੈਬਰਾਂ ਨੇ ਲਾਏ ਦੀਪਕ ਦਾ ਕਤਲ ਹੋਣ ਦੇ ਆਰੋਪ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੀਪਕ ਦੀ ਮੌਤ ਕੋਈ ਦੁਰਘਟਨਾ ਨਹੀਂ ਹੈ ਉਸਦਾ ਕਤਲ ਕੀਤਾ ਗਿਆ ਹੈ ਪ੍ਰਸ਼ਾਸਨ ਕੋਲ ਉਹਨਾਂ ਇਨਸਾਫ਼ ਦੀ ਗੁਹਾਰ, ਦੀਪਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਦੀਪਕ ਕਰੀਬ 2 ਸਾਲ ਪਹਿਲਾਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗੁਜਰਾਤ ਵਿਖੇ ਨੌਕਰੀ ਕਰਨ ਗਿਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਦੀਪਕ ਨੇ ਆਪਣੀ ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਸੀ ਜਿਸ ਵਿੱਚ ਉਹ ਮਦਦ ਮੰਗ ਰਿਹਾ ਸੀ ਪਰਿਵਾਰਿਕ ਮੈਂਬਰਾਂ ਨੇ ਕਿਹਾ ਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।