Punjab
ਕਿਸਾਨ ਦਾ ਇਕਲੌਤਾ ਪੁੱਤਰ ਚੜ੍ਹਿਆ ਨਸ਼ੇ ਦੀ ਭੇਂਟ,ਸਤਲੁਜ ਦਰਿਆ ਕਿਨਾਰੇ ਮਿਲੀ ਸੀ ਨੌਜਵਾਨ ਦੀ ਲਾਸ਼
ਦੋ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਤੋਂ 10 ਕਿਲੋਮੀਟਰ ਦੂਰ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਇੱਕ ਮ੍ਰਿਤਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੀ ਪੁਲਿਸ ਨੂੰ ਪਹਿਚਾਣ ਨਾ ਹੋ ਸਕੀ, ਪਰ ਅੱਜ ਜਦੋਂ ਉਸਦੀ ਤਸਵੀਰ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਤਾਂ ਇਹ ਨੌਜਵਾਨ ਨੇੜਲੇ ਪਿੰਡ ਰਤੀਪੁਰ ਦਾ ਨਿਵਾਸੀ ਜਸ਼ਨਪ੍ਰੀਤ ਸਿੰਘ (28) ਸਾਲਾਂ ਨਿਕਲਿਆ। ਪਿੰਡ ਰਤੀਪੁਰ ਦੇ ਕਿਸਾਨ ਰਣਜੋਧ ਸਿੰਘ ਦਾ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਮਾੜੀ ਸੰਗਤ ਵਿਚ ਪੈਣ ਕਾਰਨ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਇਹ ਨੌਜਵਾਨ ਨਸ਼ੇ ਛੱਡਣਾ ਚਾਹੁੰਦਾ ਸੀ ਜਿਸ ਕਾਰਨ ਉਸਦਾ ਨਸ਼ਾ ਛੁਡਾਓ ਕੇਂਦਰ ਵਿਚ ਇਲਾਜ ਵੀ ਚੱਲ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਉਸ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਨੇ ਨਸ਼ਾ ਦੇ ਕੇ ਮਾਰ ਦਿੱਤਾ ਅਤੇ ਫਿਰ ਲਾਸ਼ ਨੂੰ ਸਤਲੁਜ ਦਰਿਆ ਕਿਨਾਰੇ ਸੁੱਟ ਦਿੱਤਾ,ਪਰਿਵਾਰ ਵਲੋਂ ਜਸ਼ਨਪ੍ਰੀਤ ਦੀ ਵਿਦੇਸ਼ ਭੇਜਣ ਦੀ ਫਾਈਲ ਵੀ ਲਗਾਈ ਹੋਈ ਸੀ ਜਿਸਦੇ ਦੌਰਾਨ ਉਸਦਾ ਵੀਜ਼ਾ ਆ ਗਿਆ ਸੀ ਤੇ ਉਸਨੇ 22 ਫ਼ਰਵਰੀ ਨੂੰ ਵਿਸੇਸ਼ ਜਾਣਾ ਸੀ|