National
ਉੱਤਰ ਪ੍ਰਦੇਸ਼ ਪੁਲਿਸ ਵਿਚ ਪਿਛਲੇ 35 ਸਾਲਾਂ ਤੋਂ ਇਕੱਲੇ ਪਗੜੀਧਾਰੀ ਗੁਰਸਿੱਖ ਆਈ ਪੀ ਐਸ ਹੋਣ ਜਾ ਰਹੇ ਰਿਟਾਇਰ

ਸਿੱਖ ਕੌਮ ਦੀ ਸ਼ਾਨ ਉੱਤਰ ਪ੍ਰਦੇਸ਼ ਪੁਲਿਸ ਵਿਚ ਪਿਛਲੇ 35 ਸਾਲਾਂ ਤੋਂ ਇਕੱਲੇ ਪਗੜੀਧਾਰੀ ਗੁਰਸਿੱਖ ਆਈ ਪੀ ਐਸ ਅਧਿਕਾਰੀ ਡਾਕਟਰ ਰਾਜਿੰਦਰ ਪਾਲ ਸਿੰਘ ਅੱਜ 35 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਰਿਟਾਇਰ ਹੋ ਰਹੇ ਹਨ। ਉਹ ਡਾਇਰੈਕਟਰ ਜਨਰਲ-ਟ੍ਰੇਨਿੰਗ ਦੀ ਉੱਚਤਮ ਪਦਵੀਂ ਤੋਂ ਸੇਵਾਮੁਕਤ ਹੋ ਰਹੇ ਹਨ। ਇਸ ਤਰ੍ਹਾਂ ਹੁਣ ਭਾਰਤ ਦੇ ਸਭ ਤੋਂ ਵੱਡੇ ਤੇ ਮਹੱਤਵਪੂਰਨ ਰਾਜ ਉੱਤਰ ਪ੍ਰਦੇਸ਼ ਪੁਲਿਸ ਵਿਚ ਕੋਈ ਪਗੜੀਧਾਰੀ ਸਿੱਖ ਆਈ ਪੀ ਐਸ ਅਧਿਕਾਰੀ ਨਹੀਂ ਰਹਿ ਜਾਏਗਾ।ਸੋਚਣ ਵਾਲੀ ਗੱਲ ਹੈ ਕਿ ਕੀ ਕਾਰਨ ਹੈ ਕਿ ਯੂ.ਪੀ. ਪੁਲਿਸ ਵਿਚ ਪਿਛਲੇ 35 ਸਾਲਾਂ ਤੋਂ ਕਿਸੇ ਪਗੜੀਧਾਰੀ ਸਿੱਖ ਆਈ ਪੀ ਐਸ ਅਧਿਕਾਰੀ ਦੀ ਨਿਯੁਕਤੀ ਕਿਉਂ ਨਹੀਂ ਹੋ ਰਹੀ।
ਰਾਜਸੀ ਤਾਕਤਾਂ, ਸਿੱਖ ਵਿਰੋਧੀ ਵਿਚਾਰਧਾਰਾ ਤੇ ਸਿੱਖਾਂ ਦੇ ਆਗੂਆਂ ਵਲੋਂ ਸਾਨੂੰ ਨਿਕੇ ਨਿਕੇ ਮਸਲਿਆਂ ਵਿਚ ਉਲਝਾ ਕੇ ਅਹਿਮ ਗੱਲਾਂ ਤੋਂ ਭਟਕਾਇਆ ਜਾ ਰਿਹਾ ਹੈ। ਕੌਣ ਸੋਚੇਗਾ? ਦਿੱਲੀ ਦੇ ਖਾਲਸਾ ਕਾਲਜਾਂ ਦੇ ਟੀਚਿੰਗ ਸਟਾਫ਼ ਵਿਚ ਰਹਿ ਗਈਆਂ ਕਰੀਬਨ 5-10 ਫੀਸਦੀ ਪਗੜੀਆਂ ਮਗਰੋਂ ਅੱਜ ਯੂ.ਪੀ. ਪੁਲਿਸ ਵਿਚੋਂ ਪਿਛਲੇ 35 ਸਾਲਾਂ ਤੋਂ ਆਖ਼ਰੀ ਪਗੜੀਧਾਰੀ ਸਿੱਖ ਅਧਿਕਾਰੀ ਦੀ ਵਿਦਾਇਗੀ ਸਾਨੂੰ ਕੋਈ ਹਲੂਣਾ ਦੇਵੇਗੀ ?