India
ਕੋਰੋਨਾ ਵਾਇਰਸ ਦੇ ਡਰ ਤੋਂ ਨਾਈ ਵੀ 3,4 ਫੁੱਟ ਦੂਰੀ ਤੋਂ ਕਰ ਰਹੇ ਨੇ ਕਟਿੰਗ

ਕੋਰੋਨਾ ਵਾਇਰਸ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨੇ ਹਰ ਥਾਂ ‘ਤੇ ਦਹਿਸ਼ਤ ਫੈਲਾਈ ਹੈ। ਪੰਜਾਬ ਦੇ ਨੌਜਵਾਨ ਚੀਨ ਤੋਂ ਵਾਪਸ ਪਰਤ ਕੇ ਆ ਰਹੇ ਹਨ। ਇਸ ਕੋਰੋਨਾ ਵਾਇਰਸ ਨਾਲ ਜਿੱਥੇ ਲੋਕਾਂ ‘ਚ ਡਰ ਹੈ ਓਥੇ ਹੀ ਬਿਜਨੈਸ ‘ਚ ਵੀ ਘਾਟਾ ਪੈ ਰਿਹਾ ਹੈ। ਚੀਨ ‘ਚ 160 ਨਵੇਂ ਕੇਸ ਸਾਹਮਣੇ ਆਏ ਹਨ ਅਤੇ 31 ਹੋਰ ਲੋਕਾਂ ਦੀ ਮੌਤ ਹੋਈ ਹੈ। ਚੀਨ ‘ਚ ਹੁਣ ਤੱਕ 80,430 ਲੋਕਾਂ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਇਨ੍ਹਾਂ ‘ਚੋਂ 3012 ਦੀ ਮੌਤ ਹੋ ਚੁੱਕੀ ਹੈ, ਜਦਕਿ 5952 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 52,208 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਦੱਸ ਦਈਏ ਕਿ ਚੀਨ ‘ਚ ਕੋਰੋਨਾ ਵਾਇਰਸ ਦਾ ਡਰ ਇੰਨਾ ਕੁ ਵੱਧ ਗਿਆ ਹੈ ਕਿ ਨਾਈ ਲੋਕਾਂ ਦੇ ਵਾਲ ਵੀ 3 ਤੋਂ 4 ਫੁੱਟ ਦੂਰੀ ਤੋਂ ਕੱਟ ਰਹੇ ਹਨ। ਚੀਨ ਦੀ ਸੋਸ਼ਲ ਮੀਡੀਆ ‘ਤੇ ਅਜਿਹੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਬਾਲ ਕੱਟਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਕੰਮ ‘ਚ ਮਿਹਨਤ ਬਹੁਤ ਜ਼ਿਆਦਾ ਹੈ। ਬਾਰੀਕੀ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਲਈ ਤੁਹਾਡੇ ਹੱਥਾਂ ‘ਚ ਬਹੁਤ ਜ਼ਿਆਦਾ ਤਾਕਤ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਇੰਨੀ ਦੂਰੀ ਤੋਂ ਕੋਈ ਮਸ਼ੀਨ ਫੜ ਸਕੋਗੇ ਅਤੇ ਹੇਅਰ ਕਟਿੰਗ ਕਰ ਸਕੋਗੇ। ਪਰ ਨਾਲ ਹੀ ਇਹ ਵੀ ਕਿਹਾ ਕਿ ਬਚਾਅ ਕਰਨਾ ਵੀ ਜਰੂਰੀ ਹੈ।