punjab
ਜਾਣੋ ਕਿਉਂ ਆਈਲੈਟਸ ਸੈਂਟਰ ਦੇ ਮਾਲਕ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ
ਭਗਵੰਤ ਰਾਜ ਜੋ ਕਿ ਗ੍ਰੇਅ ਮੈਟਰਜ਼ ਆਈਲੈਟਸ ਦੇ ਮਾਲਿਕ ਸਨ ਉਨ੍ਹਾਂ ਨੇ ਖੁਦ ਨੂੰ ਹੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਿਕ ਬਰਨਾਲਾ ‘ਚ ਮਾਲਕ ਨੇ ਇਕ ਨਿੱਜੀ ਹੋਟਲ ‘ਚ ਖੁਦ ਨੂੰ ਗੋਲੀ ਮਾਰ ਕੇ ਸ਼ੱਕੀ ਹਾਲਤ ‘ਚ ਖੁਦਖੁਸ਼ੀ ਕਰ ਲਈ ਹੈ। ਇਸ ਦੌਰਾਨ ਹੋਰ ਮਿਲੀ ਜਾਣਕਾਰੀ ਅਨੁਸਾਰ ਭਗਵੰਤ ਰਾਜ ਦੇ ਬਰਨਾਲਾ, ਬਠਿੰਡਾ, ਸੰਗਰੂਰ, ਮਾਨਸਾ ਆਦਿ ਜ਼ਿਲ੍ਹਿਆਂ ‘ਚ ਉਨ੍ਹਾਂ ਦੇ ਗ੍ਰੇਅ ਮੈਟਰਜ਼ ਸੰਸਥਾ ਦੇ ਨਾਮ ਤੇ ਆਈਲੈਟਸ ਸੈਂਟਰ ਸੰਸਥਾ ਚੱਲ ਰਹੀਆਂ ਹਨ। ਉਹ ਆਈਲੈਂਟਸ ਸੰਸਥਾ ਦੇ ਮਾਲਵਾ ਪ੍ਰਧਾਨ ਸਨ। ਭਗਵੰਤ ਮਾਨ ਕਈ ਜ਼ਿਲ੍ਹਿਆਂ ‘ਚ ਤਾਂ ਆਈਲੈਟਸ ਸੈਟਰ ਚਲਾ ਹੀ ਰਹੇ ਸਨ ਨਾਲ ਹੀ ਉਨ੍ਹਾਂ ਨੂੰ ਜੋਤਿਸ਼ ਵਿੱਦਿਆਂ ਦਾ ਵੀ ਬਹੁਤ ਗਿਆਨ ਸੀ। ਬਰਨਾਲਾ ਦੇ ਇਕ ਨਿੱਜੀ ਹੋਟਲ ‘ਚ ਉਨ੍ਹਾਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਸ਼ੱਕੀ ਹਾਲਤ ‘ਚ ਗੋਲੀ ਮਾਰ ਕੇ ਖੁਦਖੁਸ਼ੀ ਕਰ ਲਈ ਹੈ। ਬਰਨਾਲਾ ਪੁਲਿਸ ਮੌਕੇ ‘ਤੇ ਪੁੱਜੇ ਜਾਂਚ ਕਰ ਰਹੀ ਹੈ।