Connect with us

Punjab

24 ਅਗਸਤ ਨੂੰ ਲੈਕੇ ਪਟਵਾਰ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚੇਤਾਵਨੀ

Published

on

malerkotla

ਚੰਡੀਗੜ੍ਹ : ਪਟਵਾਰੀਆਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਨ੍ਹਾਂ ਦੀਆਂ  ਮੰਗਾਂ ਹਨ ਕਿ 3000 ਤਿੱਨ ਹਜ਼ਾਰ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ ਕਿਉਂਕਿ ਕੰਮ ਪੰਜਾਬ ਭਰ ਦੇ ਵਿੱਚ ਵਧ ਰਿਹਾ ਹੈ ਤੇ ਪਟਵਾਰੀਆਂ ਦੀ ਗਿਣਤੀ ਘਟ ਰਹੀ ਹੈ। ਇਸ ਲਈ ਵੱਧ ਤੋਂ ਵੱਧ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ  ਪਟਵਾਰੀਆਂ ਦੀ ਪੈਨਸ਼ਨ ਸਕੀਮ ਤੁਰੰਤ ਚਾਲੂ ਕੀਤੀ ਜਾਵੇ ।

ਬਿਨਾਂ ਵਜ੍ਹਾ ਪਟਵਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਹੋਰ ਕਈ ਮੰਗਾਂ ਨੂੰ ਲੈ ਕੇ ਮਲੇਰਕੋਟਲਾ ਪੁਰਾਣੀ ਤਹਿਸੀਲ ਦੇ ਵਿਚ ਪਟਵਾਰੀਆਂ ਵੱਲੋਂ ਧਰਨਾ ਲਗਾਇਆ ਗਿਆ ਇਨ੍ਹਾਂ ਪਟਵਾਰੀਆਂ ਦਾ ਸਾਥ ਦੇਣ ਲਈ ਕਿਸਾਨ ਯੂਨੀਅਨ ਅਤੇ ਨੰਬਰਦਾਰ ਯੂਨੀਅਨ ਨੇ ਐਲਾਨ ਕੀਤਾ ਅਤੇ ਧਰਨੇ ਦੇ ਵਿੱਚ ਪਟਵਾਰੀਆਂ ਦੇ ਨਾਲ ਬੈਠੇ ਦੀਦਾਰ ਸਿੰਘ ਛੋਕਰਾਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਮਲੇਰਕੋਟਲਾ ਨੇ ਕਿਹਾ ਕਿ ਜਿੰਨੇ ਸਮੇਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਆਉਣ ਵਾਲੀ 24 ਅਗਸਤ ਨੂੰ ਪੰਜਾਬ ਭਰ ਤੋਂ ਪਟਵਾਰੀ ਅਤੇ ਕਾਨੂੰਗੋ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਾਉਣਗੇ ਜਿੰਨੇ ਸਮੇਂ ਤਕ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਦਿੱਤੀ ਜਾਵੇਗੀ ਉਸ ਸਮੇਂ ਤੱਕ ਪਟਿਆਲਾ ਵਿਖੇ ਹੀ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ।

ਪੁਲਿਸ ਵੱਲੋਂ ਜੋ ਨੌਜਵਾਨਾਂ ਨੂੰ ਕੁੱਟਿਆ ਗਿਆ ਹੈ ਇਸ ਦੀ ਨਿਖੇਧੀ ਕੀਤੀ ਗਈ  ਤੇ ਕਿਹਾ ਕਿ ਇਹ ਕੋਈ ਦੋਸ਼ੀ ਨਹੀਂ ਸਿਰਫ਼ ਆਪਣਾ ਹੱਕ ਮੰਗ ਰਹੇ ਹਨ  ਕਿਸਾਨ ਯੂਨੀਅਨ ਅਤੇ ਨੰਬਰਦਾਰ ਯੂਨੀਅਨ ਦੇ ਪ੍ਰਧਾਨਾਂ ਨੇ ਕਿਹਾ ਕਿ ਜਿੰਨਾ ਸਮਾਂ ਪਟਵਾਰੀਆਂ ਦਾ ਸੰਘਰਸ਼ ਚੱਲੇਗਾ ਅਸੀਂ ਇਨ੍ਹਾਂ ਦਾ ਹਰ ਸਮੇਂ ਸਾਥ ਦੇਵਾਂਗੇ ਜੇਕਰ ਪਟਿਆਲਾ ਜਾਣ ਦੀ ਲੋੜ ਹੋਈ ਤਾਂ ਅਸੀਂ ਇਨ੍ਹਾਂ ਦੇ ਨਾਲ ਧਰਨੇ ਦੇ ਵਿੱਚ ਵੀ ਜਾਵਾਂਗੇ।