Connect with us

National

ਪੰਜਾਬ ਤੋਂ ਜਹਾਜ਼ ਨੇ ਭਰੀ ਉਡਾਣ, ਕੁੱਝ ਸਮੇਂ ਬਾਅਦ ਹੋਇਆ ਕ੍ਰੈਸ਼, ਵੀਡੀਓ ਆਈ ਸਾਹਮਣੇ

Published

on

ਆਗਰਾ ਤੋਂ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਵਾਈ ਫ਼ੌਜ ਦਾ ਜਹਾਜ਼ ਕ੍ਰੈਸ਼ ਹੋਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਦੌਰਾਨ ਪਾਇਲਟ ਅਤੇ ਕੋ-ਪਾਇਲਟ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਫਿਲਹਾਲ ਇਸ ਹਾਦਸੇ ਸਬੰਧੀ ਹਵਾਈ ਫ਼ੌਜ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਪਤਾ ਲੱਗਿਆ ਹੈ ਕਿ ਹਾਦਸੇ ਤੋਂ ਬਾਅਦ ਪਾਇਲਟ ਅਤੇ ਉਸ ਦਾ ਸਾਥੀ ਦੋ ਕਿਲੋਮੀਟਰ ਦੂਰ ਮਿਲੇ ਹਨ।

ਇੱਥੇ ਦੱਸ ਦੇਈਏ ਕਿ ਜਹਾਜ਼ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ ਅਤੇ ਅਭਿਆਸ ਲਈ ਆਗਰਾ ਜਾ ਰਿਹਾ ਸੀ ਪਰ ਰਸਤੇ ‘ਚ ਹੀ ਇਹ ਹਾਦਸਾ ਵਾਪਰ ਗਿਆ। ਮੌਕੇ ਤੋਂ ਮਿਲੀਆਂ ਤਸਵੀਰਾਂ ਵਿੱਚ ਸੜ ਰਹੇ ਲੜਾਕੂ ਜਹਾਜ਼ ਦੇ ਨੇੜੇ ਲੋਕਾਂ ਦੀ ਭੀੜ ਵੇਖੀ ਜਾ ਸਕਦੀ ਹੈ, ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਗਨੀਮਤ ਰਹੀ ਕਿ ਪਾਇਲਟ ਨੇ ਸਮਝਦਾਰੀ ਵਰਤਦੇ ਹੋਏ ਜਹਾਜ਼ ਨੂੰ ਕਾਗਾਰੌਲ ਦੇ ਸੋਨੀਗਾ ਪਿੰਡ ਦੇ ਨੇੜੇ ਖ਼ਾਲੀ ਖੇਤਾਂ ‘ਚ ਕ੍ਰੈਸ਼ ਲੈਂਡਿੰਗ ਕਰਵਾਈ। ਜੇਕਰ ਆਬਾਦੀ ਵਾਲੇ ਹਿੱਸੇ ‘ਚ ਜਹਾਜ਼ ਕ੍ਰੈਸ਼ ਹੁੰਦਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ।