International
ਇੰਗਲੈਂਡ ਦੇ PM ਨੇ ਰਚਾਇਆ ਆਪਣੇ ਤੋਂ 23 ਸਾਲ ਛੋਟੀ ਮਾਸ਼ੂਕਾ ਨਾਲ ਵਿਆਹ, ਜਾਣੋ ਇਹ ਕਹਾਣੀ

ਲੰਦਨ: ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਚੁੱਪ-ਚੁਪੀਤੇ ਵਿਆਹ ਰਚਾ ਲਿਆ ਹੈ। ਦੱਸ ਦਈਏ ਕਿ ਕੈਰੀ ਪੀਐਮ ਬੋਰਿਸ ਜੌਨਸਨ ਤੋਂ 23 ਸਾਲ ਛੋਟੀ ਹੈ। ਦੋਵੇਂ ਲੰਮੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ’ਚ ਸਨ। ਰਿਸ ਜੌਨਸਨ ਇਸ ਤੋਂ ਪਹਿਲਾਂ ਦੋ ਵਾਰ ਵਿਆਹ ਕਰਵਾ ਚੁੱਕੇ ਹਨ। ਬੋਰਿਸ ਜੌਨਸਨ ਨੇ ਦੂਜੀ ਵਾਰ ਇੱਕ ਵਕੀਲ ਮਰੀਨਾ ਨਾਲ ਵਿਆਹ ਕੀਤਾ ਸੀ, ਪਰ ਉਹ ਸਾਲ 2018 ’ਚ ਅਲੱਗ ਹੋ ਗਏ ਸਨ। ਦੋਵਾਂ ਦੇ ਚਾਰ ਬੱਚੇ ਹਨ।
ਤਲਾਕ ਹੋਣ ਤੋਂ ਬਾਅਦ ਕੁਝ ਹੀ ਦਿਨਾਂ ਅੰਦਰ ਇਹ ਖ਼ਬਰ ਆ ਗਈ ਸੀ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕਿਸੇ ਹੋਰ ਕੁੜੀ ਨੂੰ ਡੇਟ ਕਰ ਰਹੇ ਹਨ ਐਂਟਰੀ ਹੋ ਗਈ ਹੈ। ਕੈਰੀ ਨੇ ਟਵਿਟਰ ’ਤੇ ਇੱਕ ਟਵੀਟ ਰਾਹੀਂ ਲਿਖਿਆ ਸੀ- ਬੋਰਿਸ ਦੇ ਭਾਸ਼ਣ ਵੇਖ ਕੇ ਬਹੁਤ ਵਧੀਆ ਲੱਗਦਾ ਹੈ। ਉਹ ਡਿਬੇਟ ਦੌਰਾਨ ਵਿਦੇਸ਼ ਨੀਤੀ ਉੱਤੇ ਸ਼ਾਨਦਾਰ ਤਰੀਕੇ ਨਾਲ ਆਪਣੀ ਗੱਲ ਰੱਖਦੇ ਹਨ। ਸਾਲ 2019 ’ਚ ਉਨ੍ਹਾਂ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਸਾਲ 2019 ’ਚ ਜੌਨਸਨ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਹੀ ਦੋਵੇਂ ਨਾਲ ਹੀ ਰਹਿ ਰਹੇ ਹਨ। ਅਪ੍ਰੈਲ 2020 ’ਚ ਉਨ੍ਹਾਂ ਦੇ ਘਰ ਪੁੱਤਰ ਵਿਲਫ਼ਰਡ ਲੌਰੀ ਨੇ ਜਨਮ ਲਿਆ ਸੀ। ਕੈਰੀ ਦੇ ਪਿਤਾ ਇੰਗਲੈਂਡ ਦੀ ਪ੍ਰਸਿੱਧ ਸ਼ਖ਼ਸੀਅਤ ਹਨ। ਉਹ ਪ੍ਰਸਿੱਧ ਅਖ਼ਬਾਰ ‘ਇੰਡੀਪੈਂਡੈਂਟ’ ਦੇ ਬਾਨੀ ਮੈਂਬਰਾਂ ’ਚੋਂ ਇੱਕ ਹਨ।
ਕੋਵਿਡ-19 ਦੀਆਂ ਪਾਬੰਦੀਆਂ ਕਰਕੇ ਇੰਗਲੈਂਡ ’ਚ ਹੋਏ ਇਸ ਵਿਆਹ ਸਮਾਰੋਹ ਵਿੱਚ ਸਿਰਫ਼ 30 ਵਿਅਕਤੀ ਹੀ ਸ਼ਮਲ ਹੋ ਸਕੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕੈਥੋਲਿਕ ਗਿਰਜਾਘਰ ਨੂੰ ਦੁਪਹਿਰ 1:30 ਵਜੇ ਅਚਾਨਕ ਬੰਦ ਕਰ ਦਿੱਤਾ ਗਿਆ। ਲਗਪਗ 30 ਮਿੰਟਾਂ ਬਾਅਦ ਕੈਰੀ ਨੂੰ ਲਿਮੋਜ਼ਿਨ ਵਿੱਚ ਬਿਨਾ ਘੁੰਡ ਵਾਲੀ ਇੱਕ ਚਿੱਟੀ ਡ੍ਰੈੱਸ ਵਿੱਚ ਤੱਕਿਆ ਗਿਆ।