Connect with us

Punjab

ਨਸ਼ਾ ਤਸਕਰ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ

Published

on

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਨਸ਼ਿਆਂ ਦੇ ਕਾਰਨ ਹੁਣ ਤੱਕ ਅਨੇਕਾਂ ਮਾਵਾਂ ਦੇ ਪੁੱਤਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ। ਪੰਜਾਬ ਪੁਲਿਸ ਵੱਲੋਂ ਵੀ ਨਸ਼ਿਆਂ ਦੀ ਰੋਕਥਾਮ ਲਈ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ, ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਹੁਣ ਪੰਜਾਬ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਪ੍ਰਾਪਰਟੀ ਫ੍ਰੀਜ਼ ਕਰਨ ਦੀ ਕਾਰਵਾਈ ਤਹਿਤ ਏ.ਡੀ.ਸੀ.ਪੀ.-4 ਦੇ ਏਰੀਏ ਹੇਠ ਆਉਂਦੇ ਥਾਣਾ ਕੂੰਮਕਲਾਂ ’ਚ ਪੈਂਦੇ ਪਿੰਡ ਚੌਂਤਾ ਦੇ ਇਕ ਨਸ਼ਾ ਸਮੱਗਲਰ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ।

ਏ.ਡੀ.ਸੀ.ਪੀ.-4 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਕੂੰਮਕਲਾਂ ਦੇ ਇੰਚਾਰਜ ਜਗਦੀਪ ਸਿੰਘ ਗਿੱਲ ਨਾਲ ਪਿੰਡ ਚੌਂਤਾ ਦੇ ਰਹਿਣ ਵਾਲੇ ਜਸਵੀਰ ਸਿੰਘ ਉਰਫ ਜਸਵੀਰ ਚੰਦ ਉਰਫ ਬਿੱਟੂ ਜੋ ਚਿੱਟੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦਾ ਹੈ, ਦੀ ਉੱਚ ਅਧਿਕਾਰੀਆਂ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਜਾਇਦਾਦ, ਜਿਸ ’ਚ 20 ਕਨਾਲ ਅਤੇ 10 ਮਰਲੇ ਕੀਮਤ 4 ਕਰੋੜ 30 ਲੱਖ, 30 ਹਜ਼ਾਰ ਰੁਪਏ ਫ੍ਰੀਜ਼ ਕੀਤੀ ਗਈ ਹੈ।

ਜਸਵੀਰ ਚੰਦ ਉਰਫ ਬਿੱਟੂ ਦੇ ਪਰਿਵਾਰ ਨੂੰ ਹੱਥ ਦਸਤੀ ਨੋਟਿਸ ਤਾਮੀਲ ਕਰਵਾਏ ਗਏ ਹਨ। ਜਸਵੀਰ ਸਿੰਘ ਉਰਫ ਜਸਵੀਰ ਚੰਦ ਉਰਫ ਬਿੱਟੂ ਇਹ ਪ੍ਰਾਪਰਟੀ ਅੱਗੇ ਹੋਰ ਕਿਸੇ ਨੂੰ ਵੀ ਵੇਚ ਜਾਂ ਟ੍ਰਾਂਸਫਰ ਨਹੀਂ ਕਰ ਸਕੇਗਾ।

ਥਾਣਾ ਇੰਚਾਰਜ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਸਵੀਰ ਬਿੱਟੂ ਖਿਲਾਫ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਸਮੱਗਲਿੰਗ ਦੇ 3 ਮਾਮਲੇ ਥਾਣਾ ਕੂੰਮਕਲਾਂ ’ਚ ਦਰਜ ਹਨ। ਪੁਲਸ ਨੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।