Punjab
ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਮਾਤਰਾ ‘ਚ ਸ਼ਰਾਬ ਸਣੇ ਤਸਕਰ ਕੀਤੇ ਕਾਬੂ

ਪਟਿਆਲਾ 5ਅਕਤੂਬਰ 2023 : ਪਟਿਆਲਾ ਦੀ ਸਦਰ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਮਾਰਕਾ ਦੀਆਂ 189 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਪਟਿਆਲਾ ਦੇ ਮੁੱਖ ਅਫਸਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਸਾਡੀ ਪੁਲਸ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ। ਸਰਹੱਦੀ ਖੇਤਰ ਜਿੱਥੇ ਪਿਕਅੱਪ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 189 ਕੈਨ ਸ਼ਰਾਬ ਬਰਾਮਦ ਹੋਈ, ਜਿਸ ਵਿੱਚ 63 ਕੈਨ ਮੋਟਾ ਆਰੇਂਜ ਸਪਾਈਸੀ, 44 ਕੈਨ ਸੋਕਿਨ ਔਰੇਂਜ, 22 ਕੈਨ ਸਾਫਟ ਜੂਸ, 60 ਕੈਨ ਪਾਵਰ ਸਟਾਰ ਵਿਸਕੀ ਸ਼ਾਮਲ ਹਨ। ਇਸ ਸਬੰਧੀ 1 ਕੇਸ ਦਰਜ ਕੀਤਾ ਗਿਆ ਹੈ।