Punjab
ਮੋਟਰਸਾਈਕਲ ਚੋਰ ਨੂੰ ਪੁਲਿਸ ਨੇ ਮੋਢਿਆਂ ਤੇ ਚੁੱਕ ਕੇ ਲਿਜਾਣਾ ਪਿਆ ਥਾਣੇ

29 ਨਵੰਬਰ 2023: ਮੋਟਰਸਾਈਕਲ ਚੋਰ ਨੂੰ ਪੁਲਿਸ ਨੇ ਮੋਢਿਆਂ ਤੇ ਚੁੱਕ ਕੇ ਥਾਣੇ ਲਿਜਾਣਾ ਪਿਆ |ਮਾਮਲਾ ਬਟਾਲਾ ਤਹਿਸੀਲ ਦਾ ਹੈ ਜਿਥੇ ਪਾਰਕਿੰਗ ਦੇ ਅੰਦਰੋਂ ਮੋਟਰਸਾਈਕਲ ਚੋਰੀ ਕਰਦੇ ਇਕ ਨੌਜਵਾਨ ਨੂੰ ਪਾਰਕਿੰਗ ਕਰਮਚਾਰੀ ਨੇ ਰੰਗੇ ਹੱਥੀ ਫੜ ਲਿਆ ਤਾਂ ਉਕਤ ਕਰਮਚਾਰੀ ਨੇ ਬੱਸ ਅੱਡਾ ਬਟਾਲਾ ਪੁਲਿਸ ਚੌਂਕੀ ਤੋਂ ਪੁਲਿਸ ਨੂੰ ਬੁਲਾ ਲਿਆ ਪੁਲਿਸ ਨੂੰ ਦੇਖ ਕੇ ਚੋਰ ਨੌਜਵਾਨ ਬੇਹੋਸ਼ ਹੋ ਜਾਣ ਦਾ ਡਰਾਮਾ ਕਰਨ ਲੱਗ ਪਿਆ ਅੱਗੋਂ ਪੁਲਿਸ ਵੀ ਕਿਹੜੀ ਘੱਟ ਸੀ ਉਕਤ ਚੋਰ ਨੌਜਵਾਨ ਨੂੰ ਮੋਢਿਆਂ ਉੱਤੇ ਚੁਕਵਾ ਕੇ ਪੁਲਿਸ ਚੌਂਕੀ ਲੈ ਗਈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ |