Punjab
ਬਠਿੰਡਾ ਦੇ ਹੋਟਲ ‘ਚੋਂ ਪੁਲਿਸ ਨੇ ਛਾਪੇਮਾਰੀ ਕਰ ਚਾਰ ਸ਼ੱਕੀ ਨੌਜਵਾਨਾਂ ਨੂੰ ਲਿਆ ਹਿਰਾਸਤ ‘ਚ

10 ਦਸੰਬਰ 2023: ਬਠਿੰਡਾ ਦੇ ਭੱਟੀ ਰੋਡ ਤੇ ਸਥਿਤ ਇੱਕ ਹੋਟਲ ਵਿੱਚੋਂ ਪੁਲਿਸ ਨੇ ਛਾਪੇਮਾਰੀ ਕਰ ਚਾਰ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ| ਨੌਜਵਾਨਾਂ ਨੂੰ ਫੜਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ|
ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੋਕ ਇਸ ਹੋਟਲ ਵਿੱਚ ਆ ਕੇ ਰੁਕੇ ਨੇ ਜਿਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਉਹਨਾਂ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ। ਇਸ ਆਪਰੇਸ਼ਨ ਨੂੰ ਸਫਲ ਕਰਨ ਲਈ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਵਲ ਤੈਨਾਤ ਕੀਤਾ ਗਿਆ ਸੀ ਸੀਆਈਏ ਅਤੇ ਐਸਟੀ ਐਫ ਦੀਆਂ ਟੀਮਾਂਵੂ ਮੌਕੇ ਤੇ ਮੌਜੂਦ ਸਨ|