Connect with us

Punjab

ਲੱਖਾ ਸਿਧਾਣਾ ਦੇ ਘਰ ਪੁਲਿਸ ਨੇ ਮਾਰਿਆ ਛਾਪਾ

Published

on

lakha sidhana court

ਚੰਡੀਗੜ੍ਹ 1 ਨਵੰਬਰ 2023: ਪੁਲਿਸ ਨੇ ਲਖਵੀਰ ਸਿੰਘ ਉਰਫ਼ ਲੱਖਾ ਸਿਧਾਣਾ ਦੇ ਘਰ ਛਾਪੇਮਾਰੀ ਕੀਤੀ ਹੈ। ਬਠਿੰਡਾ ਪੁਲਿਸ, ਜਿਸ ਵਿੱਚ ਜਿਆਦਾਤਰ ਪੁਲਿਸ ਅਧਿਕਾਰੀ ਅਤੇ ਸਿਵਲ ਵਰਦੀ ਵਿੱਚ ਕਰਮਚਾਰੀ ਸਨ, ਨੇ ਲੱਖਾ ਸਿਧਾਣਾ ਅਤੇ ਉਸਦੇ ਚਾਚੇ ਦੇ ਘਰ ਛਾਪਾ ਮਾਰਿਆ।

ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਸ੍ਰੀ ਗੁਰੂਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਸਮੂਹ ਪਿੰਡ ਵਾਸੀਆਂ ਨੂੰ ਲੱਖਾ ਸਿਧਾਣਾ ਦੇ ਘਰ ਪਹੁੰਚਣ ਦੀ ਅਪੀਲ ਕੀਤੀ। ਇਸ ’ਤੇ ਸਾਰੇ ਪਿੰਡ ਵਾਸੀ ਲੱਖਾ ਸਿਧਾਣਾ ਦੇ ਘਰ ਅੱਗੇ ਇਕੱਠੇ ਹੋਣ ਲੱਗੇ ਪਰ ਪੁਲੀਸ ਨੇ ਕੁਝ ਨਹੀਂ ਕੀਤਾ। ਉਸ ਨੇ ਇਹ ਨਹੀਂ ਦੱਸਿਆ ਕਿ ਉਹ ਲੱਖੇ ਨੂੰ ਕਿਉਂ ਲੱਭ ਰਿਹਾ ਸੀ।