Connect with us

Punjab

Punjab University ਦੇ ਕੇਂਦਰੀ ਯੂਨੀਵਰਸਿਟੀ ਬਣਦੇ ਹੀ ਪੰਜਾਬ ਸਰਕਾਰ ਚੁੱਕ ਸਕਦੀ ਹੈ ਇਹ ਕਦਮ

Published

on

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਸੈਂਟਰਲ ਯੂਨੀਵਰਸਿਟੀ ਬਣਨ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਾਲਜਾਂ ਦੀ ਮਾਨਤਾ 100 ਫੀਸਦੀ ਰੱਦ ਕੀਤੀ ਜਾ ਸਕਦੀ ਹੈ। ਇਨ੍ਹਾਂ ਕਾਲਜਾਂ ਦੀ ਮਾਨਤਾ ਲਈ ਪੰਜਾਬ ਸਰਕਾਰ ਨੇ ਨਵੇਂ ਵਿਕਲਪ ਵੀ ਤਲਾਸ਼ੇ ਹਨ।

ਜਾਣਕਾਰੀ ਅਨੁਸਾਰ ਜੇਕਰ ਪੀ.ਯੂ. ਕੇਂਦਰੀ ਯੂਨੀਵਰਸਿਟੀ ਬਣ ਜਾਂਦੀ ਹੈ ਤਾਂ ਪੀ.ਯੂ. ਨਾਲ ਪੰਜਾਬ ਸਰਕਾਰ ਆਪਣੇ ਕਾਲਜਾਂ ਦੀ ਮਾਨਤਾ ਨਹੀਂ ਰੱਖੇਗੀ, ਸਗੋਂ ਆਪਣੀ ਵੱਖਰੀ ਯੂਨੀਵਰਸਿਟੀ ਸਥਾਪਿਤ ਕਰੇਗੀ, ਜੋ ਕਿ ਪੰਜਾਬ ਯੂਨੀਵਰਸਿਟੀ (ਪੀ.ਯੂ.) ਹੋਵੇਗੀ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਿਯਮਾਂ ਤਹਿਤ ਪੀ.ਯੂ. ਦੀ ਸਥਾਪਨਾ ਲਈ ਨਿਯਮ-ਕਾਨੂੰਨ ਤੈਅ ਹਨ। ਪੰਜਾਬ ਯੂਨੀਵਰਸਿਟੀ ਐਕਟ ਤਹਿਤ ਪੀ.ਯੂ. ਪੰਜਾਬ ਦੀ ਹੀ ਹੈ। ਨਾਲ ਹੀ ਪੀ.ਯੂ. ਭਾਰਤ ਦੇ ਕਾਂਸਟੀਚੂਐਂਟ ਕਾਲਜ ਵੀ ਪੰਜਾਬ ਸਰਕਾਰ ਕੋਲ ਜਾਣਗੇ। ਉਸ ਤੋਂ ਬਾਅਦ ਪੀ.ਯੂ. ਦੇ ਕੋਲ ਕਾਫੀ ਥੱਟ ਗਿਣਤੀ ‘ਚ ਕਾਲਜ ਐਫੀਲੀਏਸ਼ਨ ਲਈ ਰਹਿ ਜਾਣਗੇ। ਇੱਥੇ ਲਗਭਗ 100 ਕਾਲਜ ਅਜਿਹੇ ਹਨ ਜੋ ਪੀ.ਯੂ. ਤੋਂ ਡਿਸਐਫਿਲੀਏਟਿਡ ਹੋ ਜਾਣਗੇ।