Corona Virus
PGI ਨੇ ਕੀਤਾ ਖੰਡਨ , ਕੋਈ ਰਿਪੋਰਟ ਵਿਭਾਗ ਵਲੋਂ ਨਹੀਂ ਦਿੱਤੀ ਗਈ ਜਿਸਦਾ ਜ਼ਿਕਰ ਪੰਜਾਬ ਮੁੱਖ ਮੰਤਰੀ ਨੇ ਕੀਤਾ
ਚੰਡੀਗੜ੍ਹ, 10 ਅਪ੍ਰੈਲ : ਮੁੱਖ ਮੰਤਰੀ ਨੇ ਇਕ ਵੀਡੀਓ ਕਾਨਫਰੰਸ ਦੌਰਾਨ ਕੋਰੋਨਾ ਸਬੰਧੀ ਇਕ ਆਂਕੜਾ ਦੱਸਿਆ,ਜਿਸ ਅਨੁਸਾਰ ਸਤੰਬਰ ਦੇ ਅੱਧ ਤੱਕ ਪੰਜਾਬ ਦੀ 57% ਜਨਸੰਖਿਆ ਕੋਰੋਨਾ ਗ੍ਰਸਤ ਹੋਣ ਦੀ ਗੱਲ ਕਹੀ ਗਈ। ਵਿਰੋਧੀਆਂ ਨੇ ਸੀਐਮ ਦੇ ਇਸ ਬਿਆਨ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ। ਫਿਰ ਸੀਐਮ ਦੇ ਇਸ ਬਿਆਨ ਉੱਪਰ ਮੁੱਖਮੰਤਰੀ ਦਫ਼ਤਰ ਵਲੋਂ ਸਪਸ਼ਟੀਕਰਨ ਦਿੱਤਾ ਗਿਆ, ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਨੇ ਇਹ ਬਿਆਨ PGI ਦੇ ਡਾਕਟਰ ਪ੍ਰਿੰਜਾ ਦੀ ਰਿਪੋਰਟ ਦੇ ਆਧਾਰ ਤੇ ਦਿੱਤਾ ਸੀ। ਹੁਣ ਇਸ ਉੱਪਰ PGI ਵਲੋਂ ਵੀ ਜਵਾਬ ਆ ਗਿਆ ਹੈ, PGI ਨੇ ਮੁੱਖਮੰਤਰੀ ਦਫ਼ਤਰ ਵਲੋਂ ਦਿੱਤੇ ਇਸ ਸਪਸ਼ਟੀਕਰਨ ਦਾ ਖੰਡਨ ਕਰਦਿਆ ਕਿਹਾ ਕਿ ਸਾਡੇ ਅਦਾਰੇ ਦੇ ਕਿਸੇ ਵੀ ਮੈਂਬਰ ਵਲੋਂ ਅਜਿਹਾ ਕੋਈ ਵੀ ਆਂਕੜਾ ਪੇਸ਼ ਨਹੀਂ ਕੀਤਾ ਗਿਆ।