Connect with us

Punjab

ਇਸ ਕਲਾਕਾਰੀ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਂਗੇ

ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਮਾਡਲ ਕੀਤਾ ਗਿਆ ਤਿਆਰ

Published

on

ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਮਾਡਲ ਕੀਤਾ ਗਿਆ ਤਿਆਰ 
ਮਾਲ ਆਫ਼ ਅੰਮ੍ਰਿਤਸਰ ‘ਚ ਰੱਖਿਆ ਗਿਆ ਮਾਡਲ 
ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ   

10 ਨਵੰਬਰ,ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ‘ਚ ਇਕ ਸਿੱਖ ਕਲਾਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਅਜਿਹਾ ਅਲੌਕਿਕ ਮਾਡਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਇਸ ਅਲੌਕਿਕ ਮਾਡਲ ਨੂੰ ਅੰਤਰਰਾਸ਼ਟਰੀ ਕਲਾਕਾਰ ਗੁਰਪ੍ਰੀਤ ਸਿੰਘ ਵੱਲੋਂ ਅਮਲੀ ਜਾਮਾ ਪਹਿਨਾਇਆ ਗਿਆ ਹੈ। 
ਇਸ ਮਾਡਲ ਨੂੰ ਅੰਮ੍ਰਿਤਸਰ ਦੇ ਇੱਕ ਮਾਲ ‘ਚ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਮਾਲ ਅੰਦਰ ਗੁਰਬਾਣੀ ਦੇ ਪਰਵਾਹ ਵੀ ਚੱਲ ਰਹੇ ਹਨ। ਇਸ ਅਲੌਕਿਕ ਮਾਡਲ ‘ਚ ਦਰਸ਼ਨ ਡਿਊਢੀ ਨੂੰ ਹੂ-ਬ-ਹੂ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਲਾਚੀ ਬੇਰ ਸਾਹਿਬ ਦੇ ਨਾਲ ਬੇਰੀ ਵੀ ਦਿਖਾਈ ਗਈ ਹੈ। 
ਇਸ ਅਲੌਕਿਕ ਮਾਡਲ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਮਾਡਲ ‘ਚ ਜਿਹੜਾ ਸਰੋਵਰ ਦਿਖਾਈ ਦੇ ਰਿਹਾ ਹੈ, ਉਸ ‘ਚ ਅਸਲੀ ਸਰੋਵਰ ਦਾ ਜਲ ਪਾਇਆ ਗਿਆ ਹੈ, ਜੋ ਇਸ ਨੂੰ ਬੇਹੱਦ ਖੂਬਸੂਰਤ ਬਣਾਉਂਦਾ ਹੈ। 
ਸ੍ਰੀ ਦਰਬਾਰ ਸਾਹਿਬ ‘ਚ ਸੋਨੇ ਦੇ ਪੱਤਰੇ ਦਰਸਾਉਣ ਲਈ ਵੱਖ-ਵੱਖ ਤਰ੍ਹਾਂ ਦੇ ਵਿਸ਼ੇਸ਼ ਰੰਗਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਸ ਦੀ ਚਮਕ ਬਿਲਕੁਲ ਸੋਨੇ ਵਾਂਗ ਹੀ ਲੱਗੇ। 
ਅੰਮ੍ਰਿਤਸਰ ਦੇ ਮਾਲ ‘ਚ ਅਜਿਹੀ ਚੀਜ਼ ਦਾ ਹੋਣਾ ਤੇ ਨਾਲ ਹੀ ਬਾਣੀ ਦਾ ਪ੍ਰਵਾਹ ਚੱਲਣਾ ਲੋਕਾਂ ਨੂੰ ਗੁਰੂਆਂ ਦੀ ਧਰਤੀ ਦਾ ਅਹਿਸਾਸ ਦਵਾਉਂਦਾ ਹੈ, ਓਧਰ ਮਾਲ ‘ਚ ਆਉਣ ਵਾਲੇ ਲੋਕਾਂ ਲਈ ਵੀ ਇਹ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।