Punjab
ਸੜਕ ਸੁਰੱਖਿਆ ਫੋਰਸ ਨੂੰ ਅੱਜ ਭਵਾਨੀਗੜ੍ਹ ‘ਚ ਨੌਜਵਾਨ ਦੀ ਜਾਨ ਬਚਾਉਣ ਦਾ ਮਿਲਿਆ ਪਹਿਲਾ ਮੌਕਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਦਸਿਆਂ ਦੇ ਵਿੱਚ ਜਖਮੀ ਹੋਏ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਨੂੰ ਅੱਜ ਭਵਾਨੀਗੜ੍ਹ ਦੀਆਂ ਬਾਲਦ ਕੈਂਚੀਆਂ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਉਣ ਦਾ ਪਹਿਲਾ ਮੌਕਾ ਮਿਲ ਗਿਆ| ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਰਾਤ 10 ਵਜੇ ਦੇ ਕਰੀਬ ਸਮਾਣਾ ਰੋਡ ਤੇ ਓਵਰ ਬਰਿਜ ਦੇ ਹੇਠਾਂ ਇੱਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜੋ ਕਿ ਸਮਾਣੇ ਦਾ ਵਸਨੀਕ ਹੈ ਡਿੱਗਿਆ ਪਿਆ ਸੀ ਇਸਦੇ ਸਿਰ ਅਤੇ ਬਾਂਹ ਦੇ ਉੱਪਰ ਗੰਭੀਰ ਜਖਮ ਸਨ ਉਸ ਨੇ ਕੋਲੋਂ ਲੰਘਦੇ ਲੋਕਾਂ ਨੂੰ ਇਸ ਬਾਬਤ ਦੱਸਿਆ ਤਾਂ ਸਾਹਮਣੇ ਹੀ ਸੜਕ ਸੁਰੱਖਿਆ ਫੋਰਸ ਦੀ ਪਿਕਟ ਦੇ ਵਿੱਚ ਖੜੀ ਗੱਡੀ ਦੇ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਉਹਨਾਂ ਨੇ ਫੌਰਨ ਆ ਕੇ ਇਸ ਨੌਜਵਾਨ ਦੀ ਉੱਥੇ ਹੀ ਮੱਲਮ ਪੱਟੀ ਕੀਤੀ ਤੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਸਿਰਫ ਪੰਜ ਮਿੰਟ ਦੇ ਵਿੱਚ ਭਵਾਨੀਗੜ੍ਹ ਦੇ ਸੀਐਚਸੀ ਦੇ ਵਿੱਚ ਲੈ ਗਏ|
ਜਿੱਥੇ ਕਿ ਡਾਕਟਰ ਮੁਖਤਿਆਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਇਸ ਨੌਜਵਾਨ ਦਾ ਇਲਾਜ ਕੀਤਾ ਇਸ ਮੌਕੇ ਸੜਕ ਸੁਰੱਖਿਆ ਫੋਰਸ ਯੂਨਿਟ ਦੇ ਕਰਨੈਲ ਸਿੰਘ ਦੇ ਦੱਸਿਆ ਕਿ ਉਹ ਇਸ ਬੀਟ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਅਨੁਸਾਰ ਹੀ ਕੰਮ ਕਰ ਰਹੇ ਹਨ ਕਿਉਂਕਿ ਸਾਡਾ ਪਹਿਲਾ ਫਰਜ਼ ਇਹੀ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਦੀ ਜਾਨ ਬਚਾਈਏ ਜਿਹੜਾ ਕਿਸੇ ਹਾਦਸੇ ਦੇ ਵਿੱਚ ਉੱਥੇ ਜ਼ਖਮੀ ਹਾਲਤ ਦੇ ਪਿਆ ਹੋਵੇ ਜਿੱਥੇ ਸਾਡੀ ਬੀਟ ਹੈ ਯਾਨੀ ਕਿ ਜਿੰਨਾ ਏਰੀਆ ਸਾਨੂੰ ਦਿੱਤਾ ਗਿਆ ਹੈ ਅਸੀਂ ਉਸ ਏਰੀਏ ਦੇ ਵਿੱਚ ਤੈਨਾਤ ਰਹਿੰਦੇ ਹਨ ਤੇ ਅੱਜ ਅਸੀਂ ਇਸ ਨੌਜਵਾਨ ਨੂੰ ਜਖਮੀ ਹਾਲਤ ਦੇ ਵਿੱਚ ਚੱਕ ਕੇ ਭਵਾਨੀਗੜ੍ਹ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਹੈ।
ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਅਜੇ ਨਹੀਂ ਪਤਾ ਕਿ ਇਹ ਨੌਜਵਾਨ ਜ਼ਖਮੀ ਕਿਸ ਤਰ੍ਹਾਂ ਹੋਇਆ ਹੈ ਪਰ ਇਸ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਜੇਕਰ ਇਹ ਕੁਝ ਸਮਾਂ ਹੋਰ ਉੱਥੇ ਪਿਆ ਰਹਿੰਦਾ ਤਾਂ ਇਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਸੀ। ਸੋ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਨੇ ਅੱਜ ਸਬ ਡਿਵੀਜ਼ਨ ਭਵਾਨੀਗੜ੍ਹ ਦੇ ਵਿੱਚ ਆਪਣੀ ਤੈਨਾਤੀ ਦੇ ਦੌਰਾਨ ਇਸ ਨੌਜਵਾਨ ਨੂੰ ਉਥੋਂ ਮੁਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਅਤੇ ਉਸ ਦੀ ਜਾਨ ਬਚਾ ਲਈ