Punjab
ਸੜਕ ਸੁਰੱਖਿਆ ਫੋਰਸ ਨੇ15 ਦਿਨਾਂ ਦਾ ਰਿਪੋਰਟ ਕਾਰਡ ਕੀਤਾ ਜਾਰੀ,1ਤੋਂ 15 ਫ਼ਰਵਰੀ ਤੱਕ ਕਿੰਨੇ ਹਾਦਸੇ ਹੋਏ

18 ਫਰਵਰੀ 2024: ਸੂਬਾ ਸਰਕਾਰ ਦੇ ਵੱਲੋਂ ਬੀਤੇ ਕੁਝ ਹਫ਼ਤਿਆਂ ‘ਚ ਸੜਕੀ ਹਾਦਸਿਆਂ ‘ਚ ਜ਼ਖਮੀ ਹੋਣ ਵਾਲੇ ਲੋਕਾਂ ਦੀ ਸਹਾਇਤਾ ਦੇ ਲਈ ਸੜਕ ਸੁਰੱਖਿਆ ਫੋਰਸ ਯਾਨੀ ਕਿ SSF ਬਣਾਈ ਗਈ ਹੈ।ਹੁਣ ਉਥੇ ਹੀ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਆਪਣਾ 15 ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਰਿਪੋਰਟ ਕਾਰਡ 1 ਤੋਂ 15 ਫ਼ਰਵਰੀ ਤੱਕ ਦਾ ਬਣਾਇਆ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ‘ਚ ਕਿੰਨੇ ਸੜਕ ਹਾਦਸੇ ਹੋਏ ਅਤੇ ਕਿੰਨੇ ਲੋਕ ਇਨ੍ਹਾਂ ਹਾਦਸਿਆਂ ‘ਚ ਜ਼ਖਮੀ ਹੋਏ ਹਨ ਤੇ ਕਿੰਨੇ ਲੋਕਾਂ ਨੇ ਇਨ੍ਹਾਂ ਹਾਦਸਿਆਂ ‘ਚ ਆਪਣੀ ਜਾਨ ਗਵਾਈ ਹੈ।