National
ਲੁਟੇਰਿਆਂ ਨੇ ਕਿਸਾਨ ਨੂੰ ਲਾਇਆ ਵੱਡਾ ਰਗੜਾ, 10 ਰੁਪਏ ਐਡਵਾਂਸ ਦੇ ਕੇ ਖਰੀਦ ਲਈ 80 ਹਜ਼ਾਰ ਦੀ ਮੱਝ!
ਉੱਤਰ ਪ੍ਰਦੇਸ਼ ਦੇ ਸੰਭਲ ‘ਚ ਇਕ ਕਿਸਾਨ ਨਾਲ ਧੋਖਾਧੜੀ ਕਰਨ ਦੀ ਅਨੋਖੀ ਘਟਨਾ ਸਾਹਮਣੇ ਆ ਰਹੀ ਹੈ । ਸੰਭਲ ਦੀ ਪੰਥ ਮੰਡੀ ਦੇ ਨਖਾਸਾ ‘ਚ ਖਰੀਦਦਾਰ ਬਣ ਕੇ ਆਏ ਠੱਗਾਂ ਨੇ 10 ਰੁਪਏ ‘ਚ ਕਿਸਾਨ ਦੀ ਮੱਝ ਖੋਹ ਲੈ ਗਏ। ਕਿਸਾਨ ਵੱਲੋਂ ਸਿ਼ਕਾਇਤ ਕੀਤੀ ਗਈ ਪਰ ਥਾਣੇਦਾਰ ਨੇ ਰਿਪੋਰਟ ਲਿਖਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ,ਬਾਅਦ ਵਿੱਚ ਸੀਓ ਦੇ ਹੁਕਮਾਂ ’ਤੇ ਕੇਸ ਨੂੰ ਦਰਜ ਕਰ ਲਿਆ ਗਿਆ।
ਦੱਸਿਆ ਜਾ ਰਾਹ ਹੈ ਕਿ ਮਾਮਲਾ ਥਾਣਾ ਜੁਨਾਬਾਈ ਕਸਬੇ ਦਾ ਹੈ, ਜਿੱਥੇ ਸ਼ਨੀਵਾਰ ਨੂੰ ਹਫਤਾਵਾਰੀ ਬਾਜ਼ਾਰ ਲੱਗਦਾ ਹੈ। ਜਿਸ ਵਿੱਚ ਆਮ ਦਿਨਾਂ ਵਾਂਗ ਅੱਜ ਵੀ ਸਾਰੇ ਪਸ਼ੂ ਪਾਲਕ ਪਸ਼ੂਆਂ ਦੀ ਖਰੀਦੋ-ਫਰੋਖਤ ਲਈ ਹਫ਼ਤਾਵਾਰੀ ਮੰਡੀ ਵਿੱਚ ਪੁੱਜੇ ਹੋਏ ਸਨ। ਅਜਿਹੇ ‘ਚ ਹੀ ਦਬਥਰਾ ਪਿੰਡ ਦਾ ਇੱਕ ਕਿਸਾਨ ਵਿਜੇਂਦਰ ਸਿੰਘ, ਜੋ 80 ਹਜ਼ਾਰ ਦੀ ਮੱਝ ਵੇਚਣ ਲਈ ਮੰਡੀ ਪਹੁੰਚਿਆ ਸੀ। ਲੁਟੇਰਾ ਖਰੀਦਦਾਰ ਬਣ ਕੇ ਪਹੁੰਚਿਆ ਅਤੇ ਕਿਸਾਨ ਤੋਂ ਮੱਝ ਦੀ ਕੀਮਤ ਤੈਅ ਕਰਨ ਤੋਂ ਬਾਅਦ ਉਸ ਦੇ ਹੱਥ ਵਿਚ ਦਸ ਰੁਪਏ ਦਾ ਬਿਆਨ (ਐਡਵਾਂਸ) ਦੇ ਦਿੱਤੇ ਸਨ।