Connect with us

Punjab

ਮੈਟਰੋ ਸਟੈਸ਼ਨ ਦੀ ਛੱਤ ਤੋਂ ਜਾਨ ਦੇਣ ਵਾਲੀ ਹੁਸ਼ਿਆਰਪੁਰ ਲੜਕੀ ਦੀ ਦੁੱਖ ਭਰੀ ਸਟੋਰੀ

Published

on

ਮੈਟਰੋ ਸਟੈਸ਼ਨ ਦੀ ਛੱਤ ਤੋਂ ਛਾਲ ਮਾਰਨ ਵਾਲੀ ਕੁੜੀ ਨੇ ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ। ਮਲਟੀਪਲ ਫਰੈਕਚਰ ਕਰਕੇ ਉਸ ਦੀ ਜਾਨ ਗਈ। ਕੁੜੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਤੇ ਕੁਝ ਦਿਨ ਪਹਿਲਾਂ ਕੁੜੀ ਦੀ ਨੌਕਰੀ ਚਲੀ ਗਈ ਸੀ। ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਕੁੜੀ ਦਾ ਨਾਮ ਦੀਆ ਹੈ ਅਤੇ ਉਹ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ।

ਲੜਕੀ ਦੇ ਇੱਕ ਜਾਣਕਾਰ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਤੱਕ ਗੁਰੂਗ੍ਰਾਮ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ। ਬਾਅਦ ਵਿੱਚ ਉਹ ਨੌਕਰੀ ਛੱਡ ਕੇ ਪੰਜਾਬ ਪਰਤ ਗਈ ਸੀ। ਫਿਲਹਾਲ ਉਹ ‘ਫਲਿੱਪਕਾਰਟ’ ‘ਚ ਕੰਮ ਕਰ ਰਹੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਹ ਤਣਾਅ ‘ਚ ਸੀ। ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇੱਕ ਛੋਟੀ ਭੈਣ ਹੈ। ਦੀਆ ਬੋਲ ਅਤੇ ਸੁਣ ਨਹੀਂ ਸਕਦੀ ਸੀ। ਉਸ ਦੇ ਮਾਤਾ-ਪਿਤਾ ਵੀ ਦੋਵੇਂ ਗੂੰਗੇ ਅਤੇ ਬੋਲ਼ੇ ਹਨ।

ਇਸ ਘਟਨਾ ਦੀ ਗੱਲ ਕਰੀਏ ਤਾਂ ਕੱਲ ਸਵੇਰੇ 7.28 ਵਜੇ ਇਕ ਲੜਕੀ ਨੂੰ ਅਕਸ਼ਰਧਾਮ ਮੈਟਰੋ ਸਟੇਸ਼ਨ ਦੀ ਛੱਤ ‘ਤੇ ਚੜ੍ਹਦੇ ਦੇਖਿਆ ਗਿਆ। ਉਸ ਨੂੰ ਮੈਟਰੋ ਸਟੇਸ਼ਨ ਦੀ ਛੱਤ ‘ਤੇ ਦੇਖ ਕੇ ਸਾਰੇ CISF ਜਵਾਨ ਹੈਰਾਨ ਰਹਿ ਗਏ ਅਤੇ ਉਸ ਨੂੰ ਛਾਲ ਨਾ ਮਾਰਨ ਦੀ ਅਪੀਲ ਕਰ ਰਹੇ ਸਨ। ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਲੜਕੀ ਨੇ ਛੱਤ ਤੋਂ ਛਾਲ ਮਾਰ ਦਿੱਤੀ। ਜਦੋਂ ਲੜਕੀ ਨੇ ਛਾਲ ਮਾਰੀ ਤਾਂ ਸੀਆਈਐਸਐਫ ਦੇ ਕੁਝ ਮੁਲਾਜ਼ਮ ਹੇਠਾਂ ਚਾਦਰ ਲੈ ਕੇ ਖੜ੍ਹੇ ਸਨ। ਉਸ ਦੀ ਕੋਸ਼ਿਸ਼ ਸੀ ਕਿ ਜੇਕਰ ਕੁੜੀ ਛਾਲ ਮਾਰਦੀ ਹੈ ਤਾਂ ਉਸ ਨੂੰ ਫੜ ਲਿਆ ਜਾਵੇਗਾ। ਪਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਲੜਕੀ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਲਾਲ ਬਹਾਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਹੁਣ ਉਸ ਦੀ ਮੌਤ ਹੋ ਗਈ ਹੈ।