Connect with us

Punjab

“ਪੰਜਾਂ ਦਰਿਆਵਾਂ ਦੀ ਨਿਸ਼ਾਨੀ ਰੋਲਤੀ,ਨਸ਼ੇ ਨੇ ਪੰਜਾਬ ਦੀ ਜਵਾਨੀ ਰੋਲਤੀ”

Published

on

14 AUGUST 2023: ਪੰਜਾਬ ਨੂੰ ਜਿਥੇ ਪਹਿਲਾਂ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਹੁਣ ਓਥੇ ਹੀ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ੇ ਦਾ ਚੱਲਿਆ ਹੈ| ਜਿਸ ਨੇ ਬਹੁਤ ਹੀ ਘਰ ਦੇ ਚਿਰਾਗ਼ ਬੁਝਾ ਕੇ ਰੱਖ ਦਿੱਤੇ ਹਨ|

ਨਸ਼ੇ ਨੇ ਪੰਜਾਬ ਦੇ ਵਿੱਚ ਇਹਨੇ ਜ਼ਿਆਦਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਕਿ ਹਰ ਪਾਸੇ ਨਸ਼ਾ ਹੀ ਨਸ਼ਾ ਵਿੱਕ ਰਿਹਾ ਹੈ|ਦੱਸ ਦੇਈਏ ਕਿ ਕਿਥੇ ਪੰਜਾਬ ਨੂੰ ਪੰਜ +ਆਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ| ਜਿਥੇ ਹੁਣ ਇਹ ਨਸ਼ਿਆਂ ਦਾ ਪੰਜਾਬ ਬਣ ਚੁੱਕੀਆਂ ਹੈ|

ਨਸ਼ੇ ਇਹਨੇ ਜ਼ਿਆਦਾ ਹੋ ਗਏ ਹਨ ਕਿ ਗਿਣਤੀ ਵੀ ਕਰਨੀ ਮੁਸ਼ਕਿਲ ਹੋ ਗਈ ਹੈ, ਭਾਵ ਜਿਵੇ ਨਸ਼ੇ ਦੇ ਟੀਕੇ ਲਗਾਏ ਜਾਂਦੇ ਹਨ, ਨਸ਼ੀਲੀਆਂ ਗੋਲੀਆਂ, ਕੈਪਸੂਲ ਆਦਿ ਦਾ ਸੇਵਨ ਕੀਤਾ ਜਾ ਰਿਹਾ ਹੈ|

ਇਸ ਨਸ਼ੇ ਨੇ ਪੰਜਾਬ ਦੇ ਬਹੁਤ ਹੀ ਘਰਾਂ ਨੂੰ ਬੇਘਰ ਕੀਤਾ ਤੇ ਮਾਵਾਂ ਤੋਂ ਪੁੱਤ ਧੀਆਂ ਤੋਂ ਭਰਾ ਤੇ ਪਤਨੀਆਂ ਕੋਲੋਂ ਪਤੀ ਖੋਹੇ ਹਨ|ਨਸ਼ੇ ਨੂੰ ਲੈ ਕੇ ਦੋ ਤੁਕਾਂ ਵੀ ਬਿਆਨ ਕੀਤੀਆਂ ਗਿਆ ਹਨ|

“ਪੰਜਾਂ ਦਰਿਆਵਾਂ ਦੀ ਨਿਸ਼ਾਨੀ ਰੋਲਤੀ
ਨਸ਼ੇ ਨੇ ਪੰਜਾਬ ਦੀ ਜਵਾਨੀ ਰੋਲਤੀ”