Corona Virus
ਕਾਲਾਬਜ਼ਾਰੀ ਕਰਨ ਵਾਲਾ ਹੋਵੇਗਾ ਦੇਸ਼ ਦਾ ਦੁਸ਼ਮਣ

29 ਮਾਰਚ : ਕੋਰੋਨਾ ਵਾਇਰਸ ਦੀ ਆੜ ਵਿੱਚ ਹੋ ਰਹੀ ਕਾਲਾਬਜ਼ਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ, ਸਰਕਾਰ ਅਤੇ ਦੁਕਾਨਦਾਰ ਇਕਜੁੱਟ ਹੋ ਗਏ ਹਨ। ਕਾਲਾਬਜ਼ਾਰੀ ਨੂੰ ਰੋਕਣ ਲਈ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਔਜਲਾ ਦੀ ਪ੍ਰਧਾਨਗੀ ਹੇਠ ਵਪਾਰੀਆਂ ਨਾਲ ਮੀਟਿੰਗ ਕਰਕੇ ਰਣਨੀਤੀ ਤਿਆਰ ਕੀਤੀ ਗਈ।
ਅੰਮ੍ਰਿਤਸਰ ਵਿੱਚ ਵੱਡੇ ਪੱਧਰ ‘ਤੇ ਭੋਜਨ ਅਤੇ ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਕੀਮਤਾਂ ਵਿੱਚ ਵਿਕ ਰਹੀਆਂ ਹਨ, ਜਿਸ ਨਾਲ ਮੱਧਮ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਇਸ ਨਾਲ ਨਜਿੱਠਣ ਲਈ ਪੁਲਿਸ ਨੂੰ ਹੁਕਮ ਦਿੱਤਾ ਗਿਆ ਹੈ ਕਿ ਕਾਲਾਬਜ਼ਾਰੀ ਦੀ ਕੋਈ ਵੀ ਜਾਣਕਾਰੀ ਮਿਲਣ ਤੇ ਅਪਰਾਧਕ ਮਾਮਲਾ ਦਰਜ ਕੀਤਾ ਜਾਵੇ, ਨਾਲ ਹੀ ਕਾਲਾਬਜ਼ਾਰੀ ਕਰਨ ਵਾਲੇ ਨੂੰ ਦੁਸ਼ਮਣ ਦਾ ਖਿਤਾਬ ਦਿੱਤਾ ਜਾਵੇਗਾ। ਇਸ ਸਬੰਧੀ ਵਪਾਰੀਆਂ ਦਾ ਕਹਿਣਾ ਹੈ ਕਿ ਵੱਡੇ ਦੁਕਾਨਦਾਰ ਅਜਿਹਾ ਨਹੀਂ ਕਰ ਰਹੇ, ਉਨ੍ਹਾਂ ਕਿਹਾ ਛੋਟੇ ਖੇਤਰ ਦੇ ਲੋਕ ਅਜਿਹਾ ਕੰਮ ਕਰ ਰਹੇ ਹਨ।