Punjab
ਜਮੀਨ ਵੇਚ ਕੇ ਕੈਨੇਡਾ ਭੇਜਿਆ ਸੀ ਪੁੱਤ , ਹੋਈ ਮੌਤ!!

- ਫਾਜ਼ਿਲਕਾ ਦੇ ਪਿੰਡ ਆਵਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ
3 AUGUST 2023: ਫਾਜ਼ਿਲਕਾ ਦੇ ਪਿੰਡ ਆਵਾ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੌਰਾਨ ਮੋਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਫਾਜ਼ਿਲਕਾ ਦੇ ਪਿੰਡ ਆਵਾ ਵਿਖੇ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਨੌਜਵਾਨ ਦਾ ਨਾਮ ਦਿਲਪ੍ਰੀਤ ਸਿੰਘ ਸੀ, ਜਿਸਦੀ ਉਮਰ ਕਰੀਬ 26 ਸਾਲ ਸੀ ਤੇ ਜੋ ਸਟੱਡੀ ਵੀਜੇ ਤੇ ਕੈਨੇਡਾ ਗਿਆ ਸੀ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਹੈ ਕਿ ਕਿ 2015 ਦੇ ਵਿੱਚ ਜ਼ਮੀਨ ਵੇਚ ਕੇ ਉਹਨਾਂ ਵੱਲੋਂ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਤੇ ਪਿਛਲੇ ਤਿੰਨ ਸਾਲਾਂ ਤੋਂ ਉਸਦੀ ਪੀ ਆਰ ਵੀ ਹੋ ਚੁੱਕੀ ਸੀ। ਜੋ ਪਹਿਲਾਂ ਓਥੇ ਮਿਸਤਰੀ ਦਾ ਕੰਮ ਕਰਦਾ ਸੀ ਤੇ ਹੁਣ ਉੱਥੇ ਕੈਬ ਚਲਾਉਂਦਾ ਸੀ। ਤਾਂ ਇਸ ਦੌਰਾਨ ਹੀ ਤੇਜ਼ ਰਫ਼ਤਾਰ ਗੱਡੀ ਨੇ ਉਸ ਦੀ ਗੱਡੀ ਵਿੱਚ ਟੱਕਰ ਮਾਰੀ ਹੈ। ਤੇ ਇਸ ਸੜਕ ਹਾਦਸੇ ਦੌਰਾਨ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਾਰੇ ਸੁਪਨੇ ਟੁੱਟ ਗਏ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਸਰਕਾਰਾਂ ਤੋਂ ਅਪੀਲ ਕੀਤੀ ਜਾ ਰਹੀ ਹੈ। ਕਿ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਉਹਨਾਂ ਦੇ ਹਵਾਲੇ ਕੀਤੀ ਜਾਵੇ ਕਿਉਂਕਿ ਮ੍ਰਿਤਕ ਦੇ ਪਿਤਾ ਦੇ ਮੁਤਾਬਿਕ ਉਸਦੇ ਦੋ ਲੜਕੇਆ ਦਾ ਵੀਜ਼ਾ ਨਹੀਂ ਹੈ। ਤੇ ਉਹਨਾਂ ਵੱਲੋਂ ਵੀਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਕਿ ਉਹ ਆਪਣੇ ਬੇਟੇ ਦੀ ਮ੍ਰਿਤਕ ਦੇ ਤੱਕ ਪਹੁੰਚ ਸਕਣ, ਇਕੋ ਇਕ ਦਿਲਪ੍ਰੀਤ ਸਿੰਘ ਸੀ ਜੋ ਕੈਨੇਡਾ ਦੇ ਵਿੱਚ ਕੰਮ ਕਰਕੇ ਪਿੱਛੇ ਪੰਜਾਬ ਦੇ ਫਾਜ਼ਿਲਕਾ ਵਿਚ ਬੈਠੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ। ਤੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ। ਮਾਂ ਅੱਜ ਵੀ ਆਪਣੇ ਪੁੱਤਰ ਦਾ ਇੰਤਜ਼ਾਰ ਕਰ ਰਹੀ ਤੇ ਲੋਕਾਂ ਨੂੰ ਇਸ ਗੱਲ ਦੀ ਨਸੀਹਤ ਦਿੱਤੀ ਜਾ ਰਹੀ ਹੈ ਕਿ ਆਪਣੇ ਬੱਚੇ ਬਾਹਰ ਨਾ ਭੇਜੋ।