Connect with us

Uncategorized

ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਗੀਤ ‘ਜੁੱਗ ਜੁੱਗ ਜੀ’ ਹੋਇਆ ਰਿਲੀਜ਼

Published

on

21 ਅਕਤੂਬਰ 2023: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਹਨ। ਗਿੱਪੀ ਗਰੇਵਾਲ ਦੀ ਫਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਯਾਨੀ ਕਿ ਕੱਲ੍ਹ ਰਿਲੀਜ਼ ਹੋ ਗਈ ਹੈ ।

 ਅਸੀਂ ਤੁਹਾਨੂੰ ਇਸ ਫਿਲਮ ਦੇ ਰਿਲੀਜ਼ ਨੂੰ ਲੈਕੇ 3 ਵੱਡੀਆਂ UPDATES ਹੋਰ ਵੀ ਦਵਾਂਗੇ

1. ਪਹਿਲੀ UPDATE: ਪਹਿਲੀ UPDATE ਇਹ ਹੈ ਕੇ ਜਿਵੇ ਫਿਲਮ ਦੇ ਟਰੇਲਰ ਨੂੰ ਦੇਖ ਕੇ ਲੋਕ ਖੂਬ ਹੱਸੇ ਸੀ। ਤੇ ਇਸਦੇ ਨਾਲ ਨਾਲ ਫਿਲਮ ਦੇ ਗਾਣੇ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਹਾਲ ਹੀ ਵਿਚ ਫਿਲਮ ਦਾ ਗਾਣਾ ‘ਜੁਗ ਜੁਗ ਜੀ’ ਰਿਲੀਜ਼ ਹੋਇਆ ਸੀ । ਇਸ ਗਾਣੇ ਨੂੰ ਰਾਹਤ ਫਤਿਹ ਅਲੀ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਹੈਪੀ ਰਾਇਕੋਟੀ ਨੇ ਲਿਖੇ ਹਨ। ਇਸ ਗਾਣੇ ‘ਚ ਗਿੱਪੀ ਗਰੇਵਾਲ ਤਨੂ ਗਰੇਵਾਲ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।

2. ਫਿਲਮ ਨਾਲ ਜੁੜੀ ਦੂਜੀ UPDATE ਸਾਨੂ ਬਾਲੀਵੁੱਡ ਵੱਲ ਲੈ ਜਾਂਦੀ ਹੈ
UPDATE ਇਹ ਹੈ ਕਿ ਆਮਿਰ ਖਾਨ ਨੇ ਮੌਜਾਂ ਹੀ ਮੌਜਾਂ ਫਿਲਮ ਦੀ ਪ੍ਰੋਮੋਸ਼ਨ ਕੀਤੀ ਹੈ
ਜੀ ਹਾਂ ਆਮਿਰ ਖਾਨ ਨੇ ਆਪਣੇ PRODUCTION HOUSE AMIRKHAN PRODUCTIONS ਦੇ OFFICIAL SOCIAL MEDIA PAGE ਤੇ ਮੌਜਾਂ ਹੀ ਮੌਜਾਂ ਫਿਲਮ ਦਾ ਪੋਸਟਰ ਸਹਾਰੇ ਕੀਤਾ ਹੈ ਤੇ ਸਾਰੀ ਟੀਮ ਨੂੰ ਇਸਦੀ ਵਧਾਈ ਦਿਤੀ ਹੈ। ਓਹਨਾ ਪੋਸਟ ਦੇ ਕੈਪਸ਼ਨ ਵਿਚ ਲਿਖਿਆ Lots of love and good wishes to @GippyGrewal and the entire team of #MaujaanHiMaujaan for their upcoming release! May your hardwork and dedication shine bright on screen.

3. ਤੀਸਰੀ UPDATE ਹੈ ਕਿ ਸੰਜੇ ਦੱਤ, ਗੁਰਦਾਸ ਮਾਨ,ਸੋਨੂੰ ਸੂਦ ਮਨਜੀਤ ਮਾਨ ਸਣੇ ਕਈ ਸਿਤਾਰੇ ਫ਼ਿਲਮ ‘ਮੌਜਾਂ ਹੀ ਮੌਜਾਂ’ ਦੇ ਪ੍ਰੀਮੀਅਰ ‘ਤੇ ਪਹੁੰਚੇ
ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਿੱਪੀ ਗਰੇਵਾਲ ਦੇ ਨਾਲ ਨਾਲ ਬਿੰਨੂ ਢਿੱਲੋਂ, ਸਮੀਪ ਕੰਗ, ਗੁਰਦਾਸ ਮਾਨ, ਮਨਜੀਤ ਮਾਨ ਸਣੇ ਬਾਲੀਵੁੱਡ ਸਿਤਾਰੇ ਸੰਜੇ ਦੱਤ,ਸੋਨੂੰ ਸੂਦ ਸਣੇ ਹੋਰ ਕਈ ਸਿਤਾਰੇ ਨਜ਼ਰ ਆਏ। ਇਸ ਦੌਰਾਨ ਸਭ ਨੇ ਖੂਬ ਮਸਤੀ ਵੀ ਕੀਤੀ…