India
ਤਰਨਤਾਰਨ :ਟਿਕ ਟੋਕ ਵਾਲੀ ਨੂਰ ਤੋਂ ਬਾਅਦ ਗਰਸੇਵਕ ਅਤੇ ਉਸਦੇ ਸਾਥੀਆਂ ਨੂੰ ਬਣਾਇਆਂ ਸਟਾਰ

ਤਰਨਤਾਰਨ, ਪਵਨ ਸ਼ਰਮਾ, 30 ਮਈ : ਲਾਕਡਾਊਨ ਦੌਰਾਨ ਸ਼ੋਸਲ ਮੀਡੀਆ ਤੇ ਆਈਆਂ ਕਈ ਵੀਡੀਉ ਦੁਵਾਰਾ ਲੋਕਾਂ ਦਾ ਮਨੋਰੰਜਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਥੇ ਹੀ ਕਈ ਵੀਡੀਉ ਦੁਵਾਰਾ ਸਮਾਜਿਕ ਮੁੱਦਿਆਂ ਨੂੰ ਉੱਠਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਸ਼ੋਸਲ ਮੀਡੀਆਂ ਤੇ ਪੰਜਾਬ ਦੀ ਬੇਟੀ ਨੂਰ ਵੱਲੋ ਆਪਣੀ ਗੱਲਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲੋ ਖਿੱਚਣ ਤੋ ਬਾਅਦ ਹੁਣ ਤਰਨ ਤਾਰਨ ਦੇ ਪਿੰਡ ਜੋਣੇਕੇ ਦੇ ਇੱਕ ਸਧਾਰਨ ਜਿਹੇ ਪਰਿਵਾਰ ਦੇ 14 ਸਾਲਾ ਬੱਚੇ ਗੁਰਸੇਵਕ ਸਿੰਘ ਵੱਲੋ ਲਾਕਡਾਊਨ ਦੋਰਾਣ ਆਪਣੇ ਸਾਥੀ ਬੱਚਿਆਂ ਨਾਲ ਸਮਾਜਿਕ ਮੁੱਦਿਆਂ ਨੂੰ ਆਪਣੇ ਹੀ ਢੰਗ ਨਾਲ ਉਠਾ ਕੇ ਬਣਾਈਆਂ ਵੀਡੀਉ ਵੱਲੋ ਖਿੱਚਿਆਂ ਗਿਆ ਹੈ।
ਗੁਰਸੇਵਕ ਵੱਲੋ ਸ਼ੋਸਲ ਮੀਡੀਆਂ ਤੇ ਪਾਈਆਂ ਗਈਆਂ ਵੀਡੀਉ ਵਿੱਚ ਜਿਥੇ ਟੀ.ਵੀ.ਐਕਰ ਬਣ ਕੇ ਪੰਜਾਬ ਵਿੱਚਲੇ ਨਹਿਰੀ ਪਾਣੀ ਦੇ ਘਾਟ ਦੇ ਨਾਲ ਨਾਲ ਲਾਕਡਾਊਨ ਕਾਰਨ ਪ੍ਰਵਾਸੀ ਮਜਦੂਰਾਂ ਦੀ ਕਮੀ ਦੇ ਮੁੱਦੇ ਨੂੰ ਚੁੱਕਿਆ ਗਿਆਂ ਹੈ ਉਥੇ ਹੀ ਗੁਰਸੇਵਕ ਅਤੇ ਉਸਦੇ ਸਾਥੀਆਂ ਨੇ ਲੋਕਾਂ ਨੂੰ ਤਰਕਸ਼ੀਲ ਸੋਚ ਅਪਨਾਉਦਿਆਂ ਆਪਣੀ ਸਿੱਕਟ ਰਾਹੀ ਅਖੋਤੀ ਸਾਧਾਂ ,ਮੜੀਆਂ ਮਸੀਤਾਂ ਨੂੰ ਮੰਨਨ ਦੀ ਬਿਜਾਏ ਗੁਰਬਾਣੀ ਦੇ ਦਰਸਾਏ ਮਾਰਗ ਤੇ ਚੱਲਣ ਦਾ ਵੀ ਸੰਦੇਸ਼ ਦਿੱਤਾ ਗਿਆਂ ਇੰਨਾ ਹੀ ਨਹੀ ਗੁਰਸੇਵਕ ਅਤੇ ਉਸਦੇ ਸਾਥੀਆਂ ਵੱਲੋ ਅੱਜ ਤੇ ਰਾਜਨੀਤਿਕ ਤੰਤਰ ਤੇ ਕਈ ਚੋਟ ਕਰਦੀਆਂ ਵੀਡੀਉ ਵੀ ਬਣਾ ਕੇ ਅਪਲੋਡ ਕੀਤੀਆਂ ਹਨ ਜੋ ਕਿ ਸ਼ੋਸਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।