Connect with us

Punjab

ਸਵੀਪ ਟੀਮ ਨੇ ਸਬਜ਼ੀ ਮੰਡੀ ਵਿਚ ਵੋਟਰ ਜਾਗਰੂਕਤਾ ਨਾਲ ਸਬੰਧਤ ਕੱਪੜੇ ਦੇ ਥੈਲੇ ਵੰਡੇ

Published

on

ਪਟਿਆਲਾ: ਸ਼ਹਿਰੀ ਖੇਤਰਾਂ ਦੇ ਵੋਟਰਾਂ ਦੀ ਚੋਣ ਵਾਲੇ ਦਿਨ ਵੋਟਾਂ ਵਿੱਚ 100 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ਵਿਚ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਸਥਾਨਕ ਅਰਬਨ ਅਸਟੇਟ ਪਟਿਆਲਾ ਵਿਖੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਇੱਕ ਵਿਸ਼ੇਸ਼ ਕੈਂਪ ਲਗਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਤਿਆਰ ਕੀਤੇ ਕੱਪੜੇ ਦੇ ਬੈਗ ਵੀ ਵੋਟਰਾਂ ਨੂੰ ਵੰਡੇ ਗਏ।

ਪ੍ਰੋ ਅੰਟਾਲ ਨੇ ਦੱਸਿਆ ਕਿ ਕੱਪੜੇ ਦੇ ਇਨ੍ਹਾਂ ਥੈਲਿਆਂ ਨਾਲ ਇੱਕ ਤੀਰ ਨਾਲ  ਕਈ ਨਿਸ਼ਾਨੇ ਲਗਾਏ ਗਏ ਹਨ ਜਿੱਥੇ ਇਨ੍ਹਾਂ ਥੈਲਿਆਂ ਦੀ ਵੰਡ ਨਾਲ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ ਨਾਲ ਹੀ ਸਵੱਛਤਾ ਦਾ ਸੁਨੇਹਾ ਦਿੰਦੇ ਹੋਏ ਪੌਲੀਥੀਨ ਨਾ ਵਰਤਣ ਲਈ ਪ੍ਰੇਰਿਤ ਕੀਤਾ ਗਿਆ। ਇਨ੍ਹਾਂ ਥੈਲਿਆਂ ਉਪਰ ਪੌਲੀਥੀਨ ਨਾ ਮੰਗੋ ਥੈਲਾ ਚੁੱਕਣ ਤੋਂ ਨਾ ਸੰਗੋ, ਮੇਰੀ ਵੋਟ ਮੇਰੀ ਤਾਕਤ  ਦੇ ਨਾਅਰੇ  ਛਪੇ ਹੋਏ ਸਨ। ਬੁੱਧਵਾਰ ਨੂੰ ਲੱਗਣ ਵਾਲੀ ਮੰਡੀ ਵਿਚ ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਾਹਿਬ ਨਗਰ ਥੇੜ੍ਹੀ ਅਤੇ ਫਰੈਂਡਜ਼ ਇਨਕਲੈਵ ਤੋਂ ਖ਼ਰੀਦਦਾਰ ਆਉਂਦੇ ਹਨ। ਇਸ ਕੈਂਪ ਦੀ ਨਿਗਰਾਨੀ ਹਲਕਾ ਸਨੌਰ ਦੇ ਨੋਡਲ ਅਫ਼ਸਰ ਸਵੀਪ ਸਤਵੀਰ ਸਿੰਘ ਗਿੱਲ ਅਤੇ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਅੰਬੈਸਡਰ ਸਵੀਪ ਗੁਰਨੂਰ ਸਿੰਘ, ਪਰਮਵੀਰ ਸਿੰਘ ਅਤੇ ਅਰਮਾਨ ਸਿੰਘ ਵੱਲੋਂ ਕੀਤੀ ਗਈ।

ਇਸ ਉਪਰੰਤ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਵਾਲੀਬਾਲ ਟੀਮ ਅਤੇ ਨੋਡਲ ਅਫ਼ਸਰ ਹਲਕਾ ਸਨੌਰ ਦੀ ਵਾਲੀਬਾਲ ਟੀਮਾਂ ਵਿੱਚ ਪ੍ਰਦਰਸ਼ਨੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਵੀਪ ਟੀਮ ਜੇਤੂ ਰਹੀ। ਅਰਬਨ ਅਸਟੇਟ ਨਿਵਾਸੀਆਂ ਵਿੱਚ ਵੋਟਾਂ ਦੇ ਇਸ ਮਹਾਂ ਤਿਉਹਾਰ ਨੂੰ ਮਨਾਉਣ ਦੇ ਨਵੇਕਲੇ ਉੱਦਮ ਦੀ  ਸ਼ਲਾਘਾ ਕੀਤੀ ਗਈ।