International
ਤਾਲਿਬਾਨ ਨੇ 2300 ਅੱਤਵਾਦੀਆਂ ਨੂੰ ਕੀਤਾ ਰਿਹਾ, TTP ਚੀਫ ਵੀ ਜੇਲ੍ਹ ਤੋਂ ਬਾਹਰ
ਅਫਗਾਨਿਸਤਾਨ : ਅਫਗਾਨਿਸਤਾਨ ‘ਚ ਸੱਤਾ’ ਚ ਆਉਂਦੇ ਹੀ ਤਾਲਿਬਾਨ ਨੇ ਵੱਡਾ ਫੈਸਲਾ ਲਿਆ ਹੈ। ਉਸ ਨੇ ਅਫਗਾਨਿਸਤਾਨ ਵਿੱਚ ਬੰਦ 2300 ਦਹਿਸ਼ਤਗਰਦ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਵਿੱਚ ਟੀਟੀਪੀ ਦੇ ਉਪ ਮੁਖੀ ਫਕੀਰ ਮੁਹੰਮਦ ਨੂੰ ਵੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਕੀਤੇ ਗਏ ਅੱਤਵਾਦੀ ਤਹਿਰੀਕ-ਏ-ਤਾਲਿਬਾਨ, ਅਲਕਾਇਦਾ ਅਤੇ ਆਈਐਸਆਈਐਸ (ISIS) ਨਾਲ ਸਬੰਧਤ ਹਨ। ਇਹ ਸਾਰੇ ਅਫਗਾਨਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਕੈਦੀਆਂ ਨੂੰ ਪਿਛਲੇ ਹਫਤੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਹੀ ਰਿਹਾਅ ਕੀਤਾ ਗਿਆ ਸੀ। ਇਹ ਲੋਕ ਕੰਧਾਰ, ਬਗਰਾਮ ਅਤੇ ਕਾਬੁਲ ਦੀਆਂ ਜੇਲ੍ਹਾਂ ਵਿੱਚ ਬੰਦ ਸਨ। ਮੌਲਵੀ ਫਕੀਰ ਮੁਹੰਮਦ ਦੀ ਗੱਲ ਕਰੀਏ ਤਾਂ ਉਹ ਟੀਟੀਪੀ ਦੇ ਸਾਬਕਾ ਉਪ ਮੁਖੀ ਹਨ। ਉਸ ਦੀ ਰਿਹਾਈ ਪਾਕਿਸਤਾਨ ਅਤੇ ਅਫਗਾਨਿਸਤਾਨ ਲਈ ਚਿੰਤਾ ਦਾ ਵਿਸ਼ਾ ਹੈ।