Punjab
BATHINDA : ਖਨੌਰੀ ਮਹਾਂਪੰਚਾਇਤ ਜਾ ਰਹੀ ਕਿਸਾਨਾਂ ਦੀ ਬੱਸ ਨਾਲ ਵਾਪਰਿਆ ਦਰਦਨਾਕ ਹਾਦਸਾ
BATHINDA BUS ACCIDENT : ਅੱਜ ਦੇ ਦਿਨ ਦੋ ਸੜਕ ਹਾਦਸੇ ਵਾਪਰ ਗਏ ਹਨ । ਇਹ ਦੋਨੋ ਹਾਦਸੇ ਕਿਸਾਨਾਂ ਦੀ ਬੱਸ ਨਾਲ ਵਾਪਰੇ ਹ। ਪਹਿਲਾ ਹਾਦਸਾ ਬਰਨਾਲਾ ਅਤੇ ਦੂਸਰਾ ਹਾਦਸਾ ਬਠਿੰਡਾ ‘ਚ ਵਾਪਰਿਆ ਹੈ । ਬਠਿੰਡਾ ਨੈਸ਼ਨਲ ਹਾਈਵੇਅ ਦੇ ਬਾਈਪਾਸ ’ਤੇ ਵਾਪਰਿਆ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੱਸ ਪਲਟ ਗਈ, ਜਿਸ ਕਾਰਨ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਈ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ।
ਬੱਸ ਵਿੱਚ ਸਵਾਰ ਕਿਸਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਤੋਂ ਹਰਿਆਣਾ ਜ਼ਿਲ੍ਹੇ ਦੇ ਟੋਹਾਣਾ ਵਿੱਚ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜ਼ਖ਼ਮੀ ਕਿਸਾਨਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।