Punjab
ਫਤਿਹਗੜ੍ਹ ਸਾਹਿਬ ਜਾ ਰਹੀ ਸੰਗਤ ਦੀਆਂ ਟਰਾਲੀਆਂ ਪਲਟੀਆਂ

28 ਦਸੰਬਰ 2023: ਮਾਛੀਵਾੜਾ ਸਾਹਿਬ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਰਹੀਆਂ ਸੰਗਤ ਦੀਆਂ ਦੋ ਟਰਾਲੀਆਂ ਨੇੜੇ ਕਾਲੜਾ ਪੈਲਸ ਕੋਲ ਪਲਟ ਗਈਆਂ, ਟਰਾਲੀ ਵਿੱਚ ਬੈਠੀ ਸੰਗਤ ਅਤੇ ਚਾਲਕਾਂ ਨੇ ਦੱਸਿਆ ਕਿ ਓਵਰਟੇਕ ਕਰਨ ਨਾਲ ਇਹ ਹਾਦਸਾ ਵਾਪਰ ਗਿਆ, ਇਹਨਾਂ ਦੋਨਾਂ ਟਰਾਲੀਆਂ ਵਿੱਚ 25 25 30 30 ਦੇ ਕਰੀਬ ਬੰਦੇ ਬੈਠੇ ਸਨ ਸੰਗਤ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਾਨੀ ਨੁਕਸਾਨ ਤੋਂ ਬਚਾ ਰਿਹਾ। ਉੱਥੇ ਲੰਘੇ ਜਾਂਦੇ ਰਾਹਗੀਰਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਕਾਲ ਕੀਤੀ। ਕਿਸੇ ਵੀ ਵਿਅਕਤੀ ਦੇ ਗੰਭੀਰ ਸੱਟ ਨਹੀਂ ਲੱਗੀ ਹੈ। ਪਤਾ ਲੱਗਿਆ ਹੈ ਕਿ ਜੋ ਟਰੈਕਟਰ ਚਲਾ ਰਿਹਾ ਸੀ ਉਸ ਦੀ ਉਮਰ ਵੀ 18 ਸਾਲ ਦੱਸੀ ਜਾ ਰਹੀ ਹੈ। ਟਰੈਕਟਰਾਂ ਦੀ ਸਪੀਡ ਜਿਆਦਾ ਹੋਣ ਕਾਰਨ ਜਦੋਂ ਓਵਰਟੇਕ ਕਰ ਰਿਹਾ ਸੀ ਤਾਂ ਦੂਸਰਾ ਲੜਕਾ ਘਬਰਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ।