Punjab
ਰੇਲਵੇ ਟ੍ਰੈਕ ਤੇ ਕਰੀਬ ਅੱਧਾ ਘੰਟਾ ਚੱਲਿਆ ਟਰੱਕ

25 ਨਵੰਬਰ 2023: ਬੀਤੇ ਦਿਨ ਲੁਧਿਆਣਾ ‘ਚ ਅਨੋਖੀ ਹੀ ਘਟਨਾ ਵਾਪਰੀ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਕਰੀਬ ਅੱਧਾ ਘੰਟਾ ਰੇਲਵੇ ਟ੍ਰੈਕ ‘ਤੇ ਚੱਲਿਆ ਟਰੱਕ|ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ| ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ| ਸ਼ਹਿਰ ਤੋਂ ਕਰੀਬ 5 ਤੋਂ 7 ਕਿਲੋਮੀਟਰ ਦੂਰ ਐੱਸ.ਪੀ.ਐੱਸ ਹਸਪਤਾਲ ਦੇ ਸਾਹਮਣੇ ਰੇਲਵੇ ਟ੍ਰੈਕ ‘ਤੇ ਸ਼ਰਾਬੀ Ludhiana Railway Station.. ਸ਼ਰਾਬੀ ਡਰਾਈਵਰ ਨੇ ਟਰੱਕ ਨੂੰ ਭਜਾਇਆ । ਗਿਆਸਪੁਰਾ ਫਾਟਕ ਤੋਂ ਗਲਤ ਸਾਈਡ ‘ਤੇ ਦਾਖਲ ਹੋਣ ਤੋਂ ਬਾਅਦ ਟਰੱਕ ਕਰੀਬ ਅੱਧਾ ਘੰਟਾ 1 ਕਿਲੋਮੀਟਰ ਤੱਕ ਰੇਲਵੇ ਟਰੈਕ ‘ਤੇ ਖੜ੍ਹਾ ਰਿਹਾ। ਇਸ ਤੋਂ ਬਾਅਦ ਰਣਜੀਤ ਟਰੱਕ ਸ਼ਹਿਰ ਨੇੜੇ ਛੱਡ ਕੇ ਭੱਜ ਗਿਆ। ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੂਰੇ ਟ੍ਰੈਕ ਨੂੰ ਕਲੀਅਰ ਕਰਵਾਇਆ।