Punjab
ਪੰਜਾਬ ‘ਚ ਮੌਸਮ ਨੇ ਬਦਲਿਆ ਮਿਜ਼ਾਜ , ਜਾਣੋ ਆਉਣ ਵਾਲੇ ਦਿਨਾਂ ‘ਚ ਕਿ ਹੋਵੇਗਾ !

ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। 2 ਦਿਨਾਂ ਦੀ ਬਰਸਾਤ ਤੋਂ ਬਾਅਦ ਜਿੱਥੇ ਸ਼ਹਿਰ ਵਾਸੀਆਂ ਨੇ 2 ਦਿਨ ਚੰਗੀ ਧੁੱਪ ਦਾ ਆਨੰਦ ਮਾਣਿਆ, ਉੱਥੇ ਹੀ 3 ਦਿਨ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 28 ਜਨਵਰੀ ਨੂੰ ਹਲਕੀ ਬਾਰਿਸ਼ ਅਤੇ 29 ਅਤੇ 30 ਜਨਵਰੀ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 2 ਦਿਨਾਂ ਤੱਕ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਭਾਰੀ ਮੀਂਹ ਵੀ ਪਵੇਗਾ। ਇਸ ਨਾਲ ਤਾਪਮਾਨ ‘ਚ ਇਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੇਗੀ।
ਵੀਰਵਾਰ ਨੂੰ ਜਿੱਥੇ ਲੋਕਾਂ ਨੂੰ ਧੁੱਪ ਤੋਂ ਰਾਹਤ ਮਿਲੀ, ਉੱਥੇ ਹੀ ਘੱਟੋ-ਘੱਟ ਤਾਪਮਾਨ 4.7 ਡਿਗਰੀ ਰਹਿਣ ਨਾਲ ਰਾਤ ਸਭ ਤੋਂ ਠੰਢੀ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਤਾਪਮਾਨ ‘ਚ ਬਦਲਾਅ ਹਿਮਾਚਲ ‘ਚ ਬਰਫਬਾਰੀ ਕਾਰਨ ਹੋਇਆ ਹੈ। ਦਿਨ ਦਾ ਤਾਪਮਾਨ ਵੱਧ ਤੋਂ ਵੱਧ 19.7 ਡਿਗਰੀ ਤੱਕ ਦਰਜ ਕੀਤਾ ਗਿਆ। ਫਰਵਰੀ ਦਾ ਮਹੀਨਾ ਵੀ ਹਲਕੀ ਬਾਰਿਸ਼ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਖੁੱਲ੍ਹਣਾ ਸ਼ੁਰੂ ਹੋ ਜਾਵੇਗਾ ਅਤੇ ਸੂਰਜ ਵੀ ਚੰਗਾ ਰਹੇਗਾ।