Connect with us

Punjab

ਕਣਕ ਦੀ ਫਸਲ ਅਨਾਜ ਮੰਡੀਆਂ ‘ਚ ਆਉਣ ਲਈ ਤਿਆਰ, ਪਰ ਅਧਿਕਾਰੀ ਦਫਤਰਾਂ ਤੋਂ ਹੋਏ ਗਾਇਬ

Published

on

5 ਅਪ੍ਰੈਲ 2024: ਕਣਕ ਦੀਆਂ ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅਨਾਜ ਮੰਡੀਆਂ ਵਿੱਚ ਆਉਣ ਵਾਲੀ ਕਣਕ ਦੀ ਫਸਲ ਲਈ ਢੁਕਵੇਂ ਪ੍ਰਬੰਧਾਂ ਲਈ ਉੱਚ ਅਧਿਕਾਰੀਆਂ ਨੂੰ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ।

 

ਗੰਦਗ਼ੀ ਦੇ ਢੇਰ ਦਿਖਾਈ ਦੇ ਰਹੇ
ਪਰ ਜੇਕਰ ਤਪਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੀਆਂ ਕਈ ਅਨਾਜ ਮੰਡੀਆਂ ਵਿੱਚ ਅਜੇ ਵੀ ਅਧਿਕਾਰੀਆਂ ਵੱਲੋਂ ਪ੍ਰਬੰਧ ਪੂਰੇ ਨਹੀਂ ਕੀਤੇ ਗਏ।ਮਾਰਕੀਟ ਕਮੇਟੀ ਤਪਾ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਅਜੇ ਵੀ ਗੰਦਗੀ ਦੇ ਵੱਡੇ ਵੱਡੇ ਢੇਰ ਦਿਖਾਈ ਦੇ ਰਹੇ ਹਨ। ਉੱਥੇ ਬਿਜਲੀ,ਪਾਣੀ ਸਣੇ ਹੋਰ ਵੀ ਕਈ ਪ੍ਰਬੰਧ ਅਧੂਰੇ ਨਜ਼ਰ ਆ ਰਹੇ ਹਨ।

ਇਸ ਮਾਮਲੇ ਸਬੰਧੀ ਜਦ ਸਾਡੇ ਪੱਤਰਕਾਰ ਨੇ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਜਾ ਕੇ ਦੇਖਿਆ ਤਾਂ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਸਮੇਤ ਹੋਰ ਵੀ ਕਈ ਅਧਿਕਾਰੀ ਆਪਣੇ ਦਫਤਰਾਂ ਵਿੱਚ ਮੌਜੂਦ ਨਹੀਂ ਸਨ।

 

ਕਣਕ ਦੀ ਫ਼ਸਲ ਪੱਕ ਕੇ ਹੋਈ ਤਿਆਰ
ਅਨਾਜ ਮੰਡੀਆਂ ਵਿੱਚ ਘਟੀਆ ਪ੍ਰਬੰਧਾਂ ਨੂੰ ਲੈ ਕੇ ਅਤੇ ਦਫਤਰਾਂ ਵਿੱਚ ਅਧਿਕਾਰੀਆਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦੇ ਦਿੰਦੇ ਕਿਹਾ ਕਿ ਕਿਸਾਨਾਂ ਨੇ ਪੁੱਤਾਂ ਵਾਂਗ ਆਪਣੀ ਫਸਲ ਪਾਲੀ , ਜੋ ਹੁਣ ਪੱਕ ਕੇ ਅਨਾਜ ਮੰਡੀਆਂ ਵਿੱਚ ਆਉਣ ਲਈ ਤਿਆਰ ਬਰ ਤਿਆਰ ਹਨ।ਪਰ ਮਾਰਕੀਟ ਕਮੇਟੀ ਦੇ ਘਟੀਆ ਪ੍ਰਬੰਧਾਂ ਕਾਰਨ ਉਹਨਾਂ ਨੂੰ ਆਪਣੀਆਂ ਫਸਲਾਂ ਦਾ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ।

 

ਪੰਜਾਬ ਸਰਕਾਰ ਨੂੰ ਕੀਤੀ ਅਪੀਲ
ਇਸ ਮੌਕੇ ਕਿਸਾਨ ਜਥੇਬੰਦੀਆਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਕੋਲ ਤਪਾ ਤੋਂ ਇਲਾਵਾ ਹੋਰ ਵੀ ਕਈ ਮਾਰਕੀਟ ਕਮੇਟੀਆਂ ਦੀ ਜਿੰਮੇਦਾਰੀ ਸੌਂਪੀ ਗਈ ਹੈ। ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਫਸਲ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਤਪਾ ਨੂੰ ਇੱਕ ਸਪੈਸ਼ਲ ਸੈਕਟਰੀ ਨਿਯੁਕਤ ਕੀਤਾ ਜਾਵੇ,ਤਾਂ ਜੋ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਨਾ ਹੋ ਸਕੇ। ਕਿਉਂ ਕਿ ਮਾਰਕੀਟ ਕਮੇਟੀ ਤਪਾ ਅਧੀਨ ਆਉਂਦੀਆਂ 21 ਅਨਾਜ ਮੰਡੀਆਂ ਵਿੱਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ।

ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕਰਦੇ ਕਿਹਾ ਕਿ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ,ਉੱਥੇ ਕਣਕ ਦੇ ਸੀਜਨ ਨੂੰ ਮੁੱਖ ਰੱਖਦਿਆਂ ਹੋਏ ਜਿਲ੍ਹਾ ਬਰਨਾਲਾ ਦੀਆਂ ਸਾਰੀਆ ਅਨਾਜ ਮੰਡੀਆਂ ਵਿੱਚ ਢੁਕਵੇਂ ਪ੍ਰਬੰਧ ਵੀ ਕੀਤੇ ਜਾਣ।

ਮਾਰਕੀਟ ਕਮੇਟੀ ਦੇ ਇੱਕ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੈਕਟਰੀ ਕੋਲ ਕਈ ਹੋਰ ਵੀ ਮਾਰਕੀਟ ਕਮੇਟੀਆਂ ਹਨ ਜਿਸ ਕਾਰਨ ਉਹ ਅੱਜ ਨਹੀਂ ਪਹੁੰਚੇ।
ਅਨਾਜ ਮੰਡੀਆਂ ਵਿੱਚ ਵੱਡਾ ਵੱਡਾ ਘਾਹ ਅਤੇ ਗੰਦਗੀ ਦੀ ਢੇਰ ਦਿਖਾਈ ਦੇ ਰਹੇ ਸਨ। ਉੱਥੇ ਕਈ ਅਨਾਜ ਮੰਡੀਆਂ ਵਿੱਚ ਬਿਜਲੀ ਅਤੇ ਪਾਣੀ ਦੇ ਪ੍ਰਬੰਧ ਵੀ ਨਹੀਂ ਕੀਤੇ ਗਏ ਸਨ। ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਮੁਸ਼ਕਲਾਂਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।