Connect with us

Uncategorized

ਪਤਨੀ ਨੇ ਆਪਣੇ ਭਰਾ ਨਾਲ ਮਿਲਕੇ ਕੀਤਾ ਆਪਣੇ ਪਤੀ ਦਾ ਕਤਲ

ਪਤਨੀ ਨੇ ਕੀਤਾ ਆਪਣੇ ਪਤੀ ਦਾ ਕਤਲ,ਜਾਇਦਾਦ ਨੂੰ ਵੇਚਣ ਦਾ ਮਾਮਲਾ

Published

on

ਪਤਨੀ ਨੇ ਕੀਤਾ ਆਪਣੇ ਪਤੀ ਦਾ ਕਤਲ 
ਪਤਨੀ ਦਾ ਭਰਾ ਵੀ ਸਾਜ਼ਿਸ਼ ‘ਚ ਸ਼ਾਮਿਲ 
ਜਾਇਦਾਦ ਨੂੰ ਵੇਚਣ ਦਾ ਮਾਮਲਾ 

ਅੰਮ੍ਰਿਤਸਰ ,14 ਸਤੰਬਰ:(ਗੁਰਪ੍ਰੀਤ ਰਾਜਪੂਤ)ਅੰਮ੍ਰਿਤਸਰ ਦੇ ਪਿੰਡ ਮੋਹਨ ਭੰਡਾਰਿਆ ਵਿੱਚ ਇੱਕ ਪਤਨੀ  ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਪਰਮਜੀਤ ਕੌਰ ਆਪਣੇ ਪਤੀ  ਦੇ ਨਾਲ ਜਿਸ ਘਰ ਵਿੱਚ ਰਹਿੰਦੀ ਸੀ ਉਹ ਉਸ ਘਰ ਅਤੇ ਆਸਪਾਸ ਦੀ ਖੇਤ ਦੀ ਜ਼ਮੀਨ ਨੂੰ ਵੇਚਣਾ ਚਾਹੁੰਦੀ ਸੀ,ਪਰ ਉਸਦੇ ਪਤੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸਦੇ ਪਤੀ ਦਾ ਇੱਕ ਭਰਾ ਵੀ ਸੀ ਜਿਸਨੂੰ ਉਹ ਆਪਣੀ ਜਾਇਦਾਦ ਵਿੱਚੋਂ  ਹਿੱਸਾ ਦੇਣਾ ਚਾਹੁੰਦਾ ਸੀ। ਪਰ ਪਰਮਜੀਤ ਕੌਰ ਚਾਹੁੰਦੀ ਸੀ ਕਿ ਉਹ ਜ਼ਮੀਨ ਵੇਚਕੇ ਕਿਤੇ ਚਲੇ ਜਾਈਏ। ਇਹੀ ਨਹੀਂ ਉਹ ਕਈ ਵਾਰ ਆਪਣੇ ਪਤੀ ਨੂੰ ਕੁੱਟਦੀ-ਮਾਰਦੀ ਵੀ ਰਹੀ,ਇਸ ਸਾਰੀ ਘਟਨਾ ਵਿੱਚ ਪਰਮਜੀਤ ਕੌਰ ਦਾ ਭਰਾ ਵੀ ਸ਼ਾਮਿਲ ਸੀ।
ਕਿਹਾ ਜਾ ਰਿਹਾ ਹੈ ਕਿ ਕਤਲ ਤੋਂ ਪਹਿਲਾ ਉਸਨੂੰ ਕੁੱਟਿਆ ਗਿਆ ਤੇ ਬਾਅਦ ਵਿੱਚ ਆਤਮਹੱਤਿਆ ਦੇ ਬਹਾਨੇ ਉਸਨੂੰ ਮਾਰ ਦਿੱਤਾ ਗਿਆ। 
ਪੁਲਿਸ ਨੇ ਆਤਮ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ,ਪਰ ਬਾਅਦ ਵਿੱਚ ਜਾਂਚ ਸਮੇਂ ਸਾਰੀ ਸੱਚਾਈ ਸਾਹਮਣੇ ਆ ਗਈ।